ਵਿੱਤੀ ਸਾਲ 2024-25 ਦੀ ਪ੍ਰਾਪਰਟੀ ਟੈਕਸ ਰਿਟਰਨ 30 ਸਤੰਬਰ 2024 ਤੱਕ ਭਰਨ
ਰੂਪਨਗਰ, 5 ਸਤੰਬਰ 2024: ਕਾਰਜਸਾਧਕ ਅਫਸਰ ਨਗਰ ਕੌਂਸਲ ਰੂਪਨਗਰ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲ ਰੂਪਨਗਰ ਦੀ ਹਦੂਦ ਅੰਦਰ ਆਉਂਦੇ ਏਰੀਆ ਵਿੱਚ ਸਥਿਤ ਹਰੇਕ ਤਰਾ ਦੀ ਪ੍ਰਾਪਰਟੀ ਦਾ ਸਵੈ ਅਸੈਸਮੈਂਟ ਪ੍ਰਣਾਲੀ ਰਾਹੀ ਅਸੈਸ ਕੀਤਾ ਗਿਆ ਬਣਦਾ ਪ੍ਰਾਪਰਟੀ ਟੈਕਸ ਨਗਰ ਕੌਂਸਲ ਰੂਪਨਗਰ ਵਿਖੇ ਜਮਾਂ ਕਰਵਾਇਆ ਜਾਣਾ ਬਣਦਾ ਹੈ।
ਉਨ੍ਹਾਂ ਕਿਹਾ ਕਿ ਵਿੱਤੀ ਸਾਲ 2024-25 ਦੀ ਪ੍ਰਾਪਰਟੀ ਟੈਕਸ ਰਿਟਰਨ ਮਿਤੀ 30 ਸਤੰਬਰ 2024 ਤੱਕ ਭਰਨ ਉਤੇ ਰੂਲਾਂ ਅਨੁਸਾਰ 10% ਰਿਬੇਟ ਪ੍ਰਾਪਤ ਕੀਤੀ ਜਾ ਸਕਦੀ ਹੈ, 30 ਸਤੰਬਰ 2024 ਤੋ ਬਾਅਦ 10% ਰਿਬੇਟ ਦਾ ਲਾਭ ਪ੍ਰਾਪਤ ਨਹੀ ਹੋਵੇਗਾ ਅਤੇ ਰੂਲਜ਼ ਅਨੁਸਾਰ ਬਣਦੀ ਰਕਮ ਵਸੂਲੀ ਜਾਵੇਗੀ।