ਕੈਮਰੇ ਬਾਬੇ ਦੇ ਵਿਆਹ ਸਮਾਗਮ ਮੌਕੇ ਰੱਖਣਗੇ ਚੱਪੇ-ਚੱਪੇ 'ਤੇ ਨਜ਼ਰ
- ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਅਤੇ ਮੁੱਖ ਮੰਤਰੀ ਦੀ ਪਤਨੀ ਵੀ ਹੋਣਗੇ ਸ਼ਰੀਕ
ਰਿਪੋਰਟਰ..... ਰੋਹਿਤ ਗੁਪਤਾ
ਬਟਾਲਾ, 8 ਸਤੰਬਰ 2024 - ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਵ ਸਮਾਗਮਾਂ ਦੇ ਪ੍ਰਬੰਧਾਂ ਨੂੰ ਲੈਕੇ ਵਿਧਾਇਕ ਬਟਾਲਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਬਟਾਲਾ ਕਲੱਬ ਵਿਖੇ ਪ੍ਰੈਸ ਵਾਰਤਾ ਕਰਦੇ ਹੋਏ ਕਿਹਾ ਕਿ ਵਿਆਹ ਪੂਰਵ ਦੇ ਸੰਬੰਧ ਵਿੱਚ ਸੁਲਤਾਨਪੁਰ ਲੋਧੀ ਤੋਂ ਚਲ ਕੇ ਬਟਾਲਾ ਪਹੁੰਚਣ ਵਾਲੇ ਨਗਰ ਕੀਰਤਨ ਦਾ ਕਲ ਭਰਵਾਂ ਸਵਾਗਤ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਇਸ ਸਾਲ ਵਿਆਹ ਪੂਰਵ ਦੇ ਸਮਾਗਮਾਂ ਨੂੰ ਲੈਕੇ ਪ੍ਰਬੰਧ ਪੂਰਨ ਤੋਰ ਤੇ ਮੁਕੰਮਲ ਕਰ ਲਏ ਗਏ ਹਨ ਉਹਨਾਂ ਕਿਹਾ ਇਸ ਵਾਰ ਬਟਾਲਾ ਸ਼ਹਿਰ 100 cctv ਕੈਮਰਿਆਂ ਦੀ ਨਿਗਰਾਨੀ ਹੇਠ ਹੈ ਇਸ ਵਾਰ ਸ਼ਰਾਰਤੀ ਅਤੇ ਹੁਲੜਬਾਜਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਇਸ ਜੋੜ ਮੇਲੇ ਵਿੱਚ ਜਿਲੇ ਸਮੇਤ ਦੇਸ਼ ਵਿਦੇਸ਼ ਤੋਂ ਸੰਗਤ ਪਹੁੰਚਦੀ ਹੈ ਨਾਲ ਹੀ ਉਹਨਾਂ ਕਿਹਾ ਕਿ ਕਲ 9 ਸਤੰਬਰ ਨੂੰ ਪੰਜਾਬ ਸਰਕਾਰ ਵਲੋਂ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾ ਵਿਆਹ ਸਮਾਗਮਾਂ ਵਿੱਚ ਪਹੁੰਚ ਕੇ ਗੁਰੂ ਚਰਨਾਂ ਵਿੱਚ ਨਤਮਸਤਕ ਹੋਣਗੇ ਅਤੇ 10 ਸਤੰਬਰ ਨੂੰ ਵਿਆਹ ਸਮਾਗਮਾਂ ਵਿਚ ਮੁੱਖ ਮੰਤਰੀ ਪੰਜਾਬ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਸ਼ਿਰਕਤ ਕਰਦੇ ਹੋਏ ਗੁਰੂ ਚਰਨਾਂ ਵਿੱਚ ਨਤਮਸਤਕ ਹੋਣਗੇ।