ਪਿੰਡ ਡੀਡਾ ਸੈਣੀਆਂ ਦੇ ਇੱਛਾਧਾਰੀ ਨਾਗ ਦੇਵਤਾ ਮੰਦਿਰ ਦਾ ਅਨੋਖਾ ਉਪਰਾਲਾ
- ਪਿੰਡ ਨੂੰ ਸਾਫ਼ ਸੁਥਰਾ ਅਤੇ ਸੁੰਦਰ ਬਣਾਉਣ ਲਈ ਸਾਲ ਵਿੱਚ ਦੋ ਵਾਰ ਕਾਰ ਪਿੰਡ ਦੇ ਲੋਕ ਕਰਦੇ ਹਨ ਕਾਰ ਸੇਵਾ
ਰੋਹਿਤ ਗੁਪਤਾ
ਗੁਰਦਾਸਪੁਰ 8 ਸਤੰਬਰ 2024 - ਪਿੰਡ ਡੀਡਾ ਸੈਣੀਆਂ ਵਿਖੇ ਸਥਿਤ ਇੱਛਾਧਾਰੀ ਨਾਗ ਦੇਵਤਾ ਨਾਗਨੀ ਮਾਤਾ ਮੰਦਿਰ ਦੇ ਉੱਦਮ ਸਦਕਾ ਮੰਦਿਰ ਦੀ ਸਮੂਹ ਸਾਧ ਸੰਗਤ ਅਤੇ ਪਿੰਡ ਵਾਸੀ ਪਿਛਲੇ 18 ਸਾਲਾਂ ਤੋਂ ਸਾਲ ਵਿੱਚ ਦੋ ਵਾਰ ਬਿਨਾਂ ਕਿਸੇ ਸਵਾਰਥ ਤੋਂ ਪੂਰੇ ਪਿੰਡ ਨੂੰ ਸਾਫ਼ ਸੁਥਰਾ ਅਤੇ ਸੁੰਦਰ ਬਣਾਉਣ ਲਈ ਕਾਰ ਸੇਵਾ ਕਰ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਤ੍ਰਿਲੋਚਨ ਨੇ ਦੱਸਿਆ ਕਿ ਕਾਰ ਸੇਵਾ ਤਹਿਤ ਸਕੂਲ, ਸ਼ਮਸ਼ਾਨਘਾਟ, ਮੰਦਰ ਸਮੇਤ ਪੂਰੇ ਪਿੰਡ ਦੀ ਬਿਨਾਂ ਕਿਸੇ ਸਵਾਰਥ ਤੋਂ ਸਫ਼ਾਈ ਕੀਤੀ ਜਾ ਰਹੀ ਹੈ ਤਾਂ ਜੋ ਪਿੰਡ ਸਾਫ਼-ਸੁਥਰਾ ਰਹੇ ਅਤੇ ਪਿੰਡ ਦੇ ਲੋਕ ਵੀ ਤੰਦਰੁਸਤ ਰਹਿਣ। ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਦੇ ਸਤਿਸੰਗ ਉਪਰੰਤ 9 ਸਤੰਬਰ ਨੂੰ ਇੱਛਾਧਾਰੀ ਨਾਗ ਦੇਵਤਾ ਨਾਗਨੀ ਮਾਤਾ ਮੰਦਰ ਵਿਖੇ ਝੰਡੇ ਦੀ ਰਸਮ ਅਤੇ ਵਿਸ਼ਾਲ ਭੰਡਾਰਾ ਕਰਵਾਇਆ ਜਾਵੇਗਾ | ਅਗਲੇ ਦਿਨ 10 ਸਤੰਬਰ ਨੂੰ ਮਹਾਮਾਈ ਦਾ ਜਾਗਰਣ ਅਤੇ 12 ਸਤੰਬਰ ਨੂੰ ਸ਼ਿਵ ਵਿਆਹ ਕਰਵਾਇਆ ਜਾਵੇਗਾ। ਇਸ ਮੌਕੇ ਪਿੰਡ ਦੀਆਂ ਸਮੂਹ ਸੰਗਤਾਂ ਅਤੇ ਪਤਵੰਤੇ ਹਾਜ਼ਰ ਸਨ।