ਸੰਗਠਨ ਦੇ ਉਦੇਸ਼ ਪ੍ਰਾਪਤੀ ਲਈ ਵਿਸ਼ਵ ਹਿੰਦੂ ਪਰਿਸ਼ਦ ਨੇ ਕਰਵਾਇਆ ਹਵਨ ਯੱਗ
ਰੋਹਿਤ ਗੁਪਤਾ
ਗੁਰਦਾਸਪੁਰ 9 ਸਤੰਬਰ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ 60 ਸਾਲ ਪੂਰੇ ਹੋਣ 'ਤੇ ਸੰਗਠਨ ਦੇ ਉਦੇਸ਼ ਨੂੰ ਅੱਗੇ ਵਧਾਉਣ ਲਈ ਪ੍ਰਧਾਨ ਸ਼੍ਰੀ ਬ੍ਰਹਮ ਦੱਤ ਸ਼ਰਮਾ ਦੀ ਪ੍ਰਧਾਨਗੀ ਹੇਠ ਧਾਰੀਵਾਲ ਵਿਖੇ ਪਹਿਲਾ ਹਵਨ ਕਰਵਾਇਆ ਗਿਆ। ਜਿਸ ਵਿੱਚ ਅਰਦਾਸ ਕਰਦੇ ਹੋਏ ਸੂਸੀਲ ਪੂਰੀ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਜਿਸ ਕਾਰਜ ਲਈ ਸਾਡੀ ਟੀਮ ਨੇ ਸੇਵਾ ਕਾਰਜ ਸ਼ੁਰੂ ਕੀਤਾ ਹੈ ਪਰਮਾਤਮਾ ਸਾਨੂੰ ਇਸ ਨੂੰ ਅੱਗੇ ਵਧਾਉਣ ਵਿੱਚ ਤਾਕਤ ਅਤੇ ਧੀਰਜ ਦੇਵੇ। ਇਸ ਦੇ ਨਾਲ ਹੀ ਬਜਰੰਗ ਦਲ ਦੇ ਮੁਖੀ ਰੁਦਰ ਦਾ ਜਨਮ ਦਿਨ ਵੀ ਹਵਨ ਕਰਕੇ ਮਨਾਇਆ ਗਿਆ।
ਇਸ ਹਵਨ ਵਿੱਚ ਹੋਰਨਾਂ ਤੋਂ ਇਲਾਵਾ ਚੰਦਰ ਕਾਂਤ, ਦੀਪਕ ਪਾਹੜਾ, ਰਾਣਾ ਸ਼ਰਮਾ, ਵਿਕਾਸ ਕੇਬਲਵਾਲਾ, ਇਮੈਨੁਅਲ ਸਹੋਤਾ, ਤੇਜਿੰਦਰ ਸ਼ਰਮਾ,ਰਵੀ ਮਹਾਜਨ,ਰਾਜੇਸ ਨਦਾ ਪੰਡਿਤ ਮਨੋਜ, ਸ਼੍ਰੀ ਮਤੀ ਪੂਨਮ ਮਹਿਲਾ ਮੁਖੀਆ, ਮਾਸਟਰ ਕੇਵਲ ਸ਼ਰਮਾ ਅਤੇ ਹੋਰ ਵਰਕਰਾਂ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਪ੍ਰਧਾਨ ਸ੍ਰੀ ਬ੍ਰਹਮ ਦੱਤ ਸ਼ਰਮਾ ਨੇ ਕਿਹਾ ਕਿ ਸਾਡਾ ਉਦੇਸ਼ ਹਮੇਸ਼ਾ ਰਾਜਨੀਤੀ ਨੂੰ ਪਾਸੇ ਰੱਖ ਕੇ ਸੇਵਾ ਕਾਰਜ, ਧਾਰਮਿਕ ਪ੍ਰੋਗਰਾਮ, ਹਿੰਦੂ ਸਮਾਜ ਦੇ ਭਲੇ ਲਈ ਕੰਮ ਕਰਦੇ ਰਹਿਣਾ ਹੈ।ਹਵਨ ਨੂੰ ਸੰਪੰਨ ਕਰਨ ਲਈ ਆਰੀਆ ਸਮਾਜ ਦੇ ਸੋਮ ਪ੍ਰਕਾਸ਼ ਜੀ, ਯਸ ਪਾਲ ਮਹਾਜਨ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਵੈਦਿਕ ਮੰਤਰਾਂ ਦੇ ਉਚਾਰਨ ਨਾਲ ਨੇਪਰੇ ਚਾੜਿਆ ਗਿਆ।