ਜਿਲ੍ਹਾ ਪੱਧਰੀ ਕੁੱਕ ਕਮ ਹੈਲਪਰ ਦਾ ਮੁਕਾਬਲਾ ਦੇ ਜੇਤੂ ਕੁੱਕਾਂ ਨੂੰ ਸਨਮਾਨਿਤ ਕੀਤਾ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 9 ਸਤੰਬਰ,2024 - ਸਿੱਖਿਆ ਵਿਭਾਗ ਪੰਜਾਬ ਅਤੇ ਜਿਲ੍ਹਾ ਸਿੱਖਿਆ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਅਤੇ ਰਾਜੇਸ਼ ਕੁਮਾਰ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਯੋਗ ਅਗਵਾਈ ਅਧੀਨ ਵੱਖ ਵੱਖ ਸੱਤ ਬਲਾਕ ਦੇ ਪਹਿਲੇ ਸਥਾਨ ਤੇ ਰਹੇ ਕੁੱਕ ਕਮ ਹੇਲਪਰ ਦਾ ਖਾਣਾ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ। ਬਲਾਕ ਮੁਕੰਦਪੁਰ ਤੋਂ ਵੀਨਾ ਪਹਿਲਾ ਸਥਾਨ, ਬਲਾਕ ਨਵਾਂਸ਼ਹਿਰ ਤੋਂ ਸੁਖਵਿੰਦਰ ਕੌਰ ਦੂਸਰਾ ਤੇ ਬਲਾਕ ਔੜ ਤੋਂ ਆਸ਼ਾ ਰਾਣੀ ਤੀਸਰੇ ਸਥਾਨ ਤੇ ਰਹੇ।ਇਹਨਾਂ ਬਲਾਕ ਦੇ ਜੇਤੂਆਂ ਨੂੰ ਅੱਜ ਉਪ ਜਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਜੇਤੂ ਸਰਟੀਫਿਕੇਟ ਦੇ ਕੇ ਹੌਂਸਲਾ ਅਫ਼ਜਾਈ ਕੀਤੀ ਗਈ। ਇਸ ਮੌਕੇ ਬਲਕਾਰ ਚੰਦ ਸੀ.ਐਚ.ਟੀ ,ਗੌਰਵ ਬਲਜਿੰਦਰ ਕੌਰ,ਚੇਤੰਨ,ਰਘਵਿੰਦਰ ਕੌਰ,ਰਿਤੂ ਭਨੋਟ ਆਦਿ ਹਾਜਰ ਰਹੇ।