ਰੋਟਰੀ ਕਲੱਬ ਮਲੇਰਕੋਟਲਾ ਵੱਲੋਂ ਵੱਖ-ਵੱਖ ਸਕੂਲਾਂ ਦੇ 30 ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ
- ਅਧਿਆਪਕ ਇੱਕ ਦੀਵੇ ਦੀ ਤਰ੍ਹਾਂ ਖੁਦ ਨੂੰ ਜਲਾ ਕੇ ਆਪਣੇ ਵਿਦਿਆਰਥੀਆਂ ਦਾ ਭਵਿੱਖ ਰੋਸ਼ਨ ਕਰਦੇ ਹਨ-ਪ੍ਰਧਾਨ ਮੁਹੰਮਦ ਖਾਲਿਦ
ਮੁਹੰਮਦ ਇਸਮਾਈਲ ਏਸ਼ੀਆ
ਮਲੇਰ ਕੋਟਲਾ 10 ਸਤੰਬਰ 2024,ਰੋਟਰੀ ਕਲੱਬ ਮਲੇਰਕੋਟਲਾ ਵੱਲੋਂ ਸਥਾਨਕ ਕਲੱਬ ਵਿੱਚ ਇੱਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ 30 ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਰੋਟਰੀ ਕਲੱਬ ਮਾਲੇਰਕੋਟਲਾ ਦੇ ਪ੍ਰਧਾਨ ਸ੍ਰੀ ਮੁਹੰਮਦ ਖਾਲਿਦ ਨੇ ਆਪਣੇ ਅਧਿਆਪਕਾਂ ਨੂੰ ਯਾਦ ਕਰਦਿਆਂ ਕਿਹਾ ਕਿ ਅਧਿਆਪਕ ਦਾ ਰੁਤਬਾ ਮਾਪਿਆਂ ਸਮਾਨ ਹੈ। ਆਪਣੇ ਅਧਿਆਪਕਾਂ ਦਾ ਆਦਰ ਕਰਨ ਵਾਲੇ ਵਿਦਿਆਰਥੀ ਹੀ ਆਪਣੀ ਜਿੰਦਗੀ ਦੇ ਟੀਚੇ ਪ੍ਰਾਪਤ ਕਰਨ ਵਿੱਚ ਸਫਲਤਾ ਪ੍ਰਾਪਤ ਕਰਦੇ ਹਨ। ਅਧਿਆਪਕ ਇੱਕ ਦੀਵੇ ਦੀ ਤਰ੍ਹਾਂ ਖੁਦ ਨੂੰ ਜਲਾ ਕੇ ਆਪਣੇ ਵਿਦਿਆਰਥੀਆਂ ਦਾ ਭਵਿੱਖ ਰੋਸ਼ਨ ਕਰਦੇ ਹਨ। ਉਨਾਂ ਕਿਹਾ ਕਿ ਅਧਿਆਪਕ ਕੌਮ ਦੇ ਨਿਰਮਾਤਾ ਹਨ। ਅਧਿਆਪਕ ਦੇਸ਼ ਅਤੇ ਸਮਾਜ ਦੀ ਤਰੱਕੀ ਵਿੱਚ ਅਹਿਮ ਰੋਲ ਅਦਾ ਕਰਦੇ ਹਨ।
ਅਧਿਆਪਕ ਦੀ ਮਹੱਤਤਾ ਦੇ ਵਿਸ਼ੇ ਤੇ ਪੀ.ਡੀ.ਜੀ ਸ੍ਰੀ ਅਮਜਦ ਅਲੀ ਅਤੇ ਪ੍ਰੋਫੈਸਰ ਮੁਹੰਮਦ ਰਫੀ ਨੇ ਵੀ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਮੰਚ ਦਾ ਸੰਚਾਲਨ ਸਕੱਤਰ ਸ੍ਰੀ ਅਸਰਾਰ ਨਿਜਾਮੀ ਨੇ ਕੀਤਾ। ਸਨਮਾਨਿਤ ਕੀਤੇ ਗਏ ਅਧਿਆਪਕਾਂ ਵਿੱਚ ਸਟੇਟ ਐਵਾਰਡੀ ਸ੍ਰੀ ਗੁਰਲੇਜ਼ ਆਬਿਦ,ਡਾਕਟਰ ਮੁਹੰਮਦ ਸ਼ਫੀਕ ,ਪ੍ਰਿੰਸੀਪਲ ਸ੍ਰੀ ਮੁਹੰਮਦ ਇਲਿਆਸ, ਮੁਹੰਮਦ ਸ਼ਮਸ਼ਾਦ, ਮੁਹੰਮਦ ਅਮੀਨ, ਮੁਹੰਮਦ ਨਾਸਰ ਆਜ਼ਾਦ, ਮੈਡਮ ਰਣਧੀਰ ਕੌਰ, ਮੈਡਮ ਰੇਨੂ ਸ਼ਰਮਾ, ਮੁਹੰਮਦ ਅਕਬਰ ,ਮੁਹੰਮਦ ਕਫੀਲ ,ਡੀ.ਪੀ ਮੈਡਮ ਸੁਖਜੀਤ ਕੌਰ, ਮੈਡਮ ਸ਼ਾਹਿਦਾ ਇਦਰੀਸ, ਮੈਡਮ ਮਾਫੀਆ ,ਡੀ.ਪੀ ਮੁਹੰਮਦ ਨਦੀਮ ਦੇ ਨਾਂ ਵਰਣਨ ਯੋਗ ਹਨ । ਇਸ ਮੌਕੇ ਤੇ ਅਬਦੁਲ ਹਲੀਮ ਐਮ.ਡੀ ਮਿਲਕੋਵਲ ,ਸ੍ਰੀ ਉਸਮਾਨ ਸਿੱਦੀਕੀ,ਡਾਕਟਰ ਮੁਹੰਮਦ ਸ਼ੱਬੀਰ, ਬਲਵਿੰਦਰ ਸਿੰਘ ਭਾਟੀਆ, ਹਾਕਮ ਸਿੰਘ ਰਾਣੂ, ਡਾਕਟਰ ਸਈਅਦ ਤਨਵੀਰ ਹੁਸੈਨ, ਮੁਹੰਮਦ ਜਮੀਲ, ਮੈਡਮ ਫਿਰਦੌਸ ਅਮਜਦ ,ਅਬਦੁਲ ਸੱਤਾਰ ਐਸ.ਡੀ.ਓ, ਮੈਡਮ ਜੋਹਰਾ ਸਤਾਰ, ਡਾਕਟਰ ਸਨਾ ਤਨਵੀਰ, ਅਬਦੁਲ ਗਫਾਰ ਅਤੇ ਸ੍ਰੀ ਤਨਵੀਰ ਅਹਿਮਦ ਫਾਰੂਕੀ ਵੀ ਹਾਜ਼ਰ ਸਨ।