ਹੈਰੀ ਹੰਡੇਸਰਾ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕੋਆਰਡੀਨੇਟਰ ਕੀਤਾ ਨਿਯੁਕਤ
ਮਲਕੀਤ ਸਿੰਘ ਮਲਕਪੁਰ
ਲਾਲੜੂ 10 ਸਤੰਬਰ 2024: ਯੂਥ ਕਾਂਗਰਸ ਦੇ ਸੂਬਾ ਸਕੱਤਰ ਹੈਰੀ ਹੰਡੇਸਰਾ ਦੀ ਮਿਹਨਤ ਨੂੰ ਦੇਖਦਿਆਂ ਕਾਂਗਰਸ ਹਾਈਕਮਾਂਡ ਨੇ ਹਰਿਆਣਾ ਵਿਧਾਨ-ਸਭਾ ਚੋਣਾਂ ਵਿੱਚ ਅਹਿਮ ਜ਼ਿੰਮੇਵਾਰੀ ਦਿੰਦਿਆਂ ਅੰਬਾਲਾ ਛਾਉਣੀ ਤੇ ਕਾਲਕਾ ਵਿਧਾਨ ਸਭਾ ਸੀਟਾਂ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਨਿਯੁਕਤੀ ਉਨ੍ਹਾਂ ਦੀ ਮਿਹਨਤ ਤੇ ਪਾਰਟੀ ਨਾਲ ਜੁੜ ਕੇ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਗਈ ਹੈ।
ਹੈਰੀ ਹੰਡੇਸਰਾ 2019 ਤੋ ਲੈ ਕੇ 2021 ਤੱਕ ਐਸ ਡੀ ਕਾਲਿਜ ਅੰਬਾਲਾ ਛਾਉਣੀ ਦੇ ਪ੍ਰਧਾਨ ਰਹਿ ਚੁੱਕੇ ਹਨ ਤੇ ਯੂਥ ਵਿੱਚ ਚੰਗੀ ਪਕੜ ਦੇ ਨਾਲ- ਨਾਲ ਅੰਬਾਲਾ ਜ਼ਿਲ੍ਹੇ ਤੇ ਹਰਿਆਣਾ ਕਾਗਰਸ ਲੀਡਰਸ਼ਿਪ ਵਿੱਚ ਉਨ੍ਹਾਂ ਦੀ ਚੰਗੀ ਪੈਂਠ ਹੈ। ਪੰਜਾਬ ਦੇ ਨਾਲ-ਨਾਲ ਹਰਿਆਣਾ ਕਾਂਗਰਸ ਦੇ ਧਰਨਿਆਂ ਅਤੇ ਪਾਰਟੀ ਪ੍ਰੋਗਰਾਮਾਂ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਹਮੇਸਾ ਰਹੀ ਹੈ। ਹਰਿਆਣੇ ਵਿੱਚ ਅੰਬਾਲਾ ਕੈਂਟ ਹਾਟ ਸੀਟ ਮੰਨੀ ਜਾਂਦੀ ਹੈ। ਇਕ ਆਮ ਕਿਸਾਨ ਪਰਿਵਾਰ ਵਿੱਚ ਜੰਮੇ ਕਾਂਗਰਸ ਪਾਰਟੀ ਵਿੱਚ ਆਮ ਵਰਕਰ ਤੋਂ ਸਿਆਸੀ ਸਫਰ ਸੁਰੂ ਕਰਨ ਵਾਲੇ ਹੈਰੀ ਹੰਡੇਸਰਾ ਆਪਣੀ ਮਿਹਨਤ ਸਦਕਾ ਥੋੜ੍ਹੇ ਸਮੇਂ ਵਿੱਚ ਹੀ ਕਈ ਅਹਿਮ ਅਹੁਦਿਆਂ ਤੇ ਕਾਬਜ਼ ਹੋ ਚੁੱਕੇ ਹਨ।