ਜਗਰਾਉਂ ਦੇ ਭੰਗੜ ਬਾਜ਼ਾਰ ਵਿਖੇ ਸੁਨਿਆਰੇ ਦੇ ਘਰ ਚੋਰਾਂ ਨੇ ਕੀਤਾ ਹੱਥ ਸਾਫ
ਦੀਪਕ ਜੈਨ
ਜਗਰਾਉਂ ,10 ਸਤੰਬਰ 2024 - ਜਗਰਾਉਂ ਦੇ ਭੰਗੜ ਬਾਜ਼ਾਰ ਵਿਖੇ ਨਲਕਿਆ ਵਾਲੇ ਚੌਂਕ ਦੇ ਲਾਗੇ ਇੱਕ ਸੁਨਿਆਰੇ ਦੇ ਘਰ ਤੇ ਚੋਰਾਂ ਨੇ ਧਾਵਾ ਬੋਲ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਮਿਲੀ ਜਾਣਕਾਰੀ ਮੁਤਾਬਕ ਪਰਿਵਾਰ ਸ਼ਹਿਰ ਤੋਂ ਬਾਹਰ ਗਿਆ ਹੋਇਆ ਸੀ ਤਾਂ ਚੋਰ ਘਰ ਨੂੰ ਜਾਂਦੀਆਂ ਪੌੜੀਆਂ ਦਾ ਦਰਵਾਜਾ ਤੋੜ ਕੇ ਅੰਦਰ ਦਾਖਲ ਹੋਏ ਅਤੇ ਘਰ ਅੰਦਰ ਅਲਮਾਰੀਆਂ ਦੀ ਭੰਨ ਤੋੜ ਕਰਕੇ ਚੋਰੀ ਕੀਤੀ। ਇਸ ਸਬੰਧ ਵਿੱਚ ਥਾਣਾ ਸਿਟੀ ਇੰਚਾਰਜ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲਣ ਤੇ ਮੌਕੇ ਤੇ ਜਾ ਕੇ ਜਾਂਚ ਕੀਤੀ ਗਈ ਹੈ। ਪੁਲਿਸ ਨੂੰ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਕੁਝ ਸੋਨੇ ਦੇ ਗਹਿਣੇ ਗਾਇਬ ਹਨ। ਥਾਣਾ ਇੰਚਾਰਜ ਅੰਮ੍ਰਿਤ ਪਾਲ ਨੇ ਦੱਸਿਆ ਕਿ ਉਹਨਾਂ ਨੇ ਸੀਸੀਟੀਵੀ ਕੈਮਰਿਆਂ ਦੀ ਵੀਡੀਓ ਦੇ ਆਧਾਰ ਤੇ ਕੁਝ ਸ਼ੱਕੀ ਬੰਦਿਆਂ ਨੂੰ ਰਾਊਂਡਅਪ ਕੀਤਾ ਹੈ ਪੁੱਛਗਿਚ ਅਤੇ ਜਾਂਚ ਤੋਂ ਬਾਅਦ ਜਲਦ ਹੀ ਹੋਈ ਚੋਰੀ ਬਾਰੇ ਖੁਲਾਸਾ ਕੀਤਾ ਜਾਵੇਗਾ।