ਲਖੀਮਪੁਰ ਖੀਰੀ ਦੀ ਘਟਨਾ ਦੀ ਯਾਦ ਵਿੱਚ ਤਿੰਨ ਅਕਤੂਬਰ ਨੂੰ ਸਾੜੇ ਜਾਣਗੇ ਪ੍ਰਧਾਨ ਮੰਤਰੀ ਮੋਦੀ ਦੇ ਅਤੇ ਅਜੇ ਮਿਸ਼ਰਾ ਟੈਨੀ ਦੇ ਪੁਤਲੇ
ਰੋਹਿਤ ਗੁਪਤਾ
ਗੁਰਦਾਸਪੁਰ 1 ਅਕਤੂਬਰ 2024 - ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਮੱਖਣ ਸਿੰਘ ਕੁਹਾੜ ,ਸੁਖਦੇਵ ਸਿੰਘ ਭਾਗੋਕਾਵਾਂ, ਗੁਰਵਿੰਦਰ ਸਿੰਘ, ਮੰਗਤ ਸਿੰਘ ਜੀਵਨ ਚੱਕ ,ਤ੍ਰਲੋਕ ਸਿੰਘ ਬਹਿਰਾਮਪੁਰ ਰਾਜ ,ਗੁਰਵਿੰਦਰ ਸਿੰਘ ਲਾਡੀ ਘੁਮਾਣ, ਸੁਰਿੰਦਰ ਸਿੰਘ ਕੋਠੇ, ਜਗੀਰ ਸਿੰਘ ਸਲਾਚ ,ਬਲਬੀਰ ਸਿੰਘ ਬੈਂਸ ,ਗੁਰਦੀਪ ਸਿੰਘ ਮੁਸਤਫਾਬਾਦ ,ਹਰਜੀਤ ਸਿੰਘ ਕਲਾਨੌਰ ,ਸਤਬੀਰ ਸਿੰਘ ਸੁਲਤਾਨੀ,ਅਸ਼ਵਨੀ ਕੁਮਾਰ ਲਖਨ ਕਲਾਂ ਆਦਿ ਨੇ ਦੱਸਿਆ ਕਿ ਤਿੰਨ ਅਕਤੂਬਰ 2021 ਦੀ ਘਟਨਾ ਜਿਸ ਵਿੱਚ ਕੇਂਦਰੀ ਮੰਤਰੀ ਅਜੇ ਮਿਸ਼ਰਾ ਟਹਿਣੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੇ ਪੁਰ ਅਮਨ ਮੁਜ਼ਾਹਰਾ ਕਰਕੇ ਘਰ ਨੂੰ ਵਾਪਿਸ ਆ ਰਹੇ ਕਿਸਾਨਾਂ ਉੱਪਰ ਥਾਰ ਗੱਡੀ ਚਾੜ ਕੇ ਇੱਕ ਪੱਤਰਕਾਰ ਅਤੇ ਸੱਤ ਕਿਸਾਨ ਸ਼ਹੀਦ ਕਰ ਦਿੱਤੇ ਸਨ ਉਹਨਾਂ ਦੀ ਯਾਦ ਵਿੱਚ ਤਿੰਨ ਅਕਤੂਬਰ ਨੂੰ ਹਰ ਕਸਬੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕਿਸਾਨ ਮਜ਼ਦੂਰ ਮਿਲ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਜੇ ਮਿਸ਼ਰਾ ਟੈਣੀ ਦੇ ਪੁਤਲੇ ਸਾੜਨਗੇ ਗੁਰਦਾਸਪੁਰ ਤਹਸੀਲ ਵੱਲੋਂ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਇਕੱਤਰ ਹੋ ਕੇ 11 ਵਜੇ ਕਿਸਾਨ ਮਜ਼ਦੂਰ ਇਹ ਪੁਤਲੇ ਸਾੜਨਗੇ ਇਸੇ ਤਰਾਂ ਵੱਖ-ਵੱਖ ਥਾਵਾਂ ਤੇ ਵੱਖਰੇ ਵੱਖਰੇ ਪ੍ਰੋਗਰਾਮ ਤੇ ਥਾਵਾਂ ਮੁਤਾਬਿਕ ਇਹ ਪੁਤਲਾ ਸਾੜ ਮੁਜਾਹਰੇ ਲਾਮ ਬੰਦ ਕੀਤੇ ਜਾਣਗੇ।