ਮੋਹਾਲੀ: ਸਰਪੰਚਾਂ ਦੇ ਅਹੁਦਿਆਂ ਲਈ ਕੁੱਲ 178 ਅਤੇ ਪੰਚਾਂ ਦੇ ਅਹੁਦੇ ਲਈ 260 ਉਮੀਦਵਾਰਾਂ ਨੇ ਤੀਜੇ ਦਿਨ ਤੱਕ ਕਾਗਜ਼ ਕੀਤੇ ਦਾਖਲ
ਹਰਜਿੰਦਰ ਸਿੰਘ ਭੱਟੀ
- ਨਾਮਜ਼ਦਗੀ ਭਰਨ ਦੀ ਆਖਰੀ ਮਿਤੀ 4 ਅਕਤੂਬਰ
ਐਸ.ਏ.ਐਸ.ਨਗਰ, 1 ਅਕਤੂਬਰ 2024 - ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਦੇ ਚੱਲਦਿਆਂ ਐਸ.ਏ.ਐਸ.ਨਗਰ ਜ਼ਿਲ੍ਹੇ ਵਿੱਚ ਨਾਮਜ਼ਦਗੀਆਂ ਦੇ ਤੀਜੇ ਦਿਨ ਅੱਜ ਸ਼ਾਮ ਤੱਕ ਕੁੱਲ 178 ਉਮੀਦਵਾਰਾਂ ਨੇ ਸਰਪੰਚਾਂ ਦੇ ਅਹੁਦਿਆਂ ਲਈ ਜਦੋਂ ਕਿ 260 ਉਮੀਦਵਾਰਾਂ ਨੇ ਪੰਚਾਂ ਦੇ ਅਹੁਦਿਆਂ ਲਈ ਨਾਮਜ਼ਦਗੀਆਂ ਦਾਖਲ ਕੀਤੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਨਾਮਜ਼ਦਗੀਆਂ ਦੀ ਬਲਾਕ-ਵਾਰ ਵੰਡ ਵਿੱਚ ਮੋਹਾਲੀ ਬਲਾਕ ਵਿੱਚ ਸਰਪੰਚ ਲਈ 16 ਅਤੇ ਪੰਚਾਂ ਲਈ 27, ਖਰੜ ਬਲਾਕ ਵਿੱਚ ਸਰਪੰਚਾਂ ਲਈ 30 ਅਤੇ ਪੰਚਾਂ ਲਈ 52 ਨਾਮਜ਼ਦਗੀਆਂ ਸ਼ਾਮਲ ਹਨ। ਡੇਰਾਬੱਸੀ ਬਲਾਕ ਵਿੱਚ ਸਰਪੰਚਾਂ ਲਈ 66 ਅਤੇ ਪੰਚਾਂ ਲਈ 73 ਨਾਮਜ਼ਦਗੀਆਂ ਅਤੇ ਸਰਪੰਚਾਂ ਲਈ 66 ਅਤੇ ਪੰਚਾਂ ਲਈ 108 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਗ੍ਰਾਮ ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 4 ਅਕਤੂਬਰ ਹੈ।