ਪੰਚਾਇਤੀ ਚੋਣਾਂ ਨਾ ਹੋਣ ਕਾਰਨ ਇਤਿਹਾਸਿਕ ਕਸਬਾ ਕਲਾਨੌਰ ਦੇ ਵਾਸੀਆਂ ਨੇ ਸ਼ਹਿਰ ਕੀਤਾ ਬੰਦ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 1 ਅਕਤੂਬਰ 2024 - ਜਿੱਥੇ ਕਿ ਪੂਰੇ ਪੰਜਾਬ ਦੇ ਵਿੱਚ 5 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋ ਰਹੀਆਂ ਹਨ ਪਰ ਲੱਗਦਾ ਹੈ ਜਿਵੇਂ ਜ਼ਿਲ੍ਾ ਗੁਰਦਾਸਪੁਰ ਦਾ ਇਤਿਹਾਸਿਕ ਕਸਬਾ ਕਲਾਨੌਰ ਪੰਜਾਬ ਤੋਂ ਵੱਖ ਹੈ । ਕਿਉਂਕਿ ਜਿੱਥੇ ਸਾਰੇ ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਰੌਲਾ ਪਿਆ ਹੈ ਉੱਥੇ ਹੀ ਕਲਾਨੌਰ ਵਿੱਚ ਸ਼ਾਂਤੀ ਛਾਈ ਹੈ ਕਿਉਂਕਿ ਇੱਥੇ ਚੋਣਾਂ ਨਹੀਂ ਹੋ ਰਹੀਆਂ ਹਨ। ਦੱਸ ਦਈਏ ਕਿ ਕਲਾਨੌਰ ਕਸਬੇ ਵਿੱਚ ਛੇ ਪੰਚਾਇਤਾਂ ਹਨ ਪਰ ਇੱਕ ਵੀ ਪੰਚਾਇਤ ਵਿਚ ਪੰਜ ਅਕਤੂਬਰ ਨੂੰ ਸਰਪੰਚੀ ਦੀ ਚੋਣ ਨਹੀਂ ਹੋਵੇਗੀ ਕਿਉਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਪੰਚਾਇਤ ਦੀ ਹੱਦ ਬੰਦੀ ਨਹੀਂ ਹੋਈ ਹੈ। ਦੱਸ ਦਈਏ ਕਿ ਕਲਾਨੌਰ ਕਸਬੇ ਦੀਆਂ ਛੇ ਪੰਚਾਇਤਾਂ ੜਵਿੱਚ 2013 ਵਿੱਚ ਸਰਪੰਚੀ ਦੀਆਂ ਚੋਣਾਂ ਹੋਈਆਂ ਸਨ।
ਉਸ ਤੋਂ ਬਾਅਦ ਇਹ ਸਨੂ ਨਗਰ ਪਰਸ਼ਦ ਵਿੱਚ ਤਬਦੀਲ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਅਤੇ ਕਸਬੇ ਦਾ ਪ੍ਰਬੰਧਨ ਜ਼ਿਲ੍ਾ ਗੁਰਦਾਸਪੁਰ ਪ੍ਰਸ਼ਾਸਨ ਹੀ ਵੇਖਦਾ ਆ ਰਿਹਾ ਹੈ ਅਤੇ ਇਸ ਵਾਰ ਵੀ ਬੀਡੀਪੀਓ ਵੱਲੋਂ ਚੋਣ ਕਮਿਸ਼ਨ ਨੂੰ ਲਿਖ ਦਿੱਤਾ ਗਿਆ ਹੈ ਕਿ ਪੂਰੀ ਹੱਦਬੰਦੀ ਨਾ ਹੋਣ ਕਾਰਨ ਪੰਜ ਅਕਤੂਬਰ ਨੂੰ ਇੱਥੇ ਸਰਪੰਚੀ ਦੀਆਂ ਚੋਣਾਂ ਨਹੀਂ ਕਰਵਾਈਆਂ ਜਾ ਸਕਦੀਆਂ।
ਇਸ ਵਾਰ ਵੀ ਸਰਪੰਚੀ ਦੀਆਂ ਚੋਣਾਂ ਨਾ ਹੋਣ ਦੇ ਚਲਦਿਆਂ ਕਸਬਾ ਕਲਾਨੌਰ ਸ਼ਹਿਰ ਵਾਸੀਆਂ ਵੱਲੋਂ ਰੋਜ ਵਜੋਂ ਅੱਜ ਬਾਜ਼ਾਰ ਬੰਦ ਕਰਕੇ ਬੀਡੀਪੀਓ ਦਫਤਰ ਧਰਨਾ ਦਿੱਤਾ ਗਿਆ।