ਨਵਰਾਤਰੀ ਦੌਰਾਨ ਭਰੂਣ ਹੱਤਿਆ ਕਰਨ ਵਾਲੇ ਅਤੇ ਛੋਟੀਆਂ ਬੱਚੀਆਂ 'ਤੇ ਮਾੜੀ ਨਜ਼ਰ ਰੱਖਣ ਵਾਲਿਆਂ ਨੂੰ ਵੀ ਮਾਂ ਦਾ ਆਸ਼ੀਰਵਾਦ ਨਹੀਂ ਮਿਲਦਾ:- ਪੰਡਿਤ ਗਗਨ ਸ਼ਰਮਾ
ਰੋਹਿਤ ਗੁਪਤਾ
ਗੁਰਦਾਸਪੁਰ 1 ਅਕਤੂਬਰ 2024 - ਗੁਰਦਾਸਪੁਰ ਦੇ ਪ੍ਰਸਿੱਧ ਨੌਜਵਾਨ ਜੋਤਸ਼ੀ ਪੰਡਿਤ ਗਗਨ ਸ਼ਰਮਾ ਨੇ ਦੱਸਿਆ ਕਿ ਸ਼ਾਰਦੀਆ ਨਵਰਾਤਰੀ 3 ਅਕਤੂਬਰ ਵੀਰਵਾਰ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਨਵਰਾਤਰੀ ਦੇ ਨੌਂ ਦਿਨਾਂ ਵਿੱਚ ਮਾਂ ਸ਼ੈਲਪੁਤਰੀ ਤੋਂ ਲੈ ਕੇ ਮਾਂ ਸਿੱਧੀਦਾਤਰੀ ਤੱਕ ਦੇਵੀ ਦੇ ਨੌਂ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ ਵਿਚ ਮਾਸਾਹਾਰੀ ਭੋਜਨ, ਸ਼ਰਾਬ ਆਦਿ ਤੋਂ ਦੂਰ ਰਹਿਣਾ ਚਾਹੀਦਾ ਹੈ।ਪਸ਼ੂਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਣਾ ਚਾਹੀਦਾ, ਸਵੇਰੇ-ਸ਼ਾਮ ਮਾਤਾ ਦੀ ਅਖੰਡ ਜੋਤੀ ਪਰਜਲਵਤ ਕਰਨੀ ਚਾਹੀਦੀ ਹੈ ਅਤੇ ਨਵਰਾਤਰੀ ਦੇ ਦਿਨਾਂ ਵਿੱਚ ਨੌਂ ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨੂੰ ਮਾਤਾ ਦਾ ਰੂਪ ਸਮਝ ਕੇ ਤੋਹਫ਼ੇ ਦੇਣੇ ਅਤੇ ਆਸ਼ੀਰਵਾਦ ਲੈਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਜੋ ਲੋਕ ਨਵਰਾਤਰੇ ਦੌਰਾਨ ਭਰੂਣ ਹੱਤਿਆ ਕਰਦੇ ਹਨ ਜਾਂ ਛੋਟੀਆਂ ਬੱਚੀਆਂ 'ਤੇ ਮਾੜੀ ਨਜ਼ਰ ਰੱਖਦੇ ਹਨ, ਉਨ੍ਹਾਂ ਨੂੰ ਕਦੇ ਵੀ ਮਾਂ ਦਾ ਆਸ਼ੀਰਵਾਦ ਨਹੀਂ ਮਿਲਦਾ।