ਬੁਖਾਰ ਦੇ ਕਾਰਨ ਮੌਤਾਂ ਹੋਣ ਕਾਰਨ ਸਿਹਤ ਵਿਭਾਗ 'ਤੇ ਖੜੇ ਹੋ ਰਹੇ ਹਨ ਸਵਾਲਿਆ ਚਿੰਨ੍ਹ - ਬਲਜੀਤ ਭੁੱਟਾ
ਫਤਿਹਗੜ੍ਹ ਸਾਹਿਬ, 08 ਅਕਤੂਬਰ :2024 - ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਗੜੌਲੀਆਂ ਵਿਖੇ ਬੁਖਾਰ ਦੇ ਕਾਰਨ ਮੌਤਾਂ ਹੋਣ ਕਾਰਨ ਸਿਹਤ ਵਿਭਾਗ ਤੇ ਸਵਾਲਿਆ ਚਿੰਨ ਖੜੇ ਹੋ ਰਹੇ ਹਨ। ਇਹ ਪ੍ਰਗਟਾਵਾ ਸਾਬਕਾ ਜਿਲਾ ਪਰਿਸ਼ਦ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਪਿੰਡ ਦੇ ਵੱਖ ਵੱਖ ਘਰਾਂ ਵਿੱਚ ਜਾ ਕੇ ਪਿੰਡ ਵਾਸੀਆਂ ਨਾਲ ਦੁੱਖ ਸਾਂਝਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।
ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਪਿੰਡਾਂ ਦੇ ਲੋਕਾਂ ਨੂੰ ਸਿਹਤਜਾਬ ਰੱਖਣ ਦੇ ਉਦੇਸ਼ ਨਾਲ ਪਿੰਡਾਂ ਵਿੱਚ ਮੁਹੱਲਾ ਕਲੀਨਿਕ ਖੋਲੇ ਗਏ ਹਨ ਪਰ ਉਲਟ ਲੋਕ ਬਿਮਾਰ ਹੋਣ ਕਾਰਨ ਪਿੰਡ ਗੜੋਲੀਆਂ ਵਿੱਚ ਚਾਰ ਮੌਤਾਂ ਹੋ ਚੁੱਕੀਆਂ ਹਨ ਅਤੇ ਸਿਹਤ ਵਿਭਾਗ ਚੁੱਪੀ ਧਾਰੀ ਬੈਠਾ ਹੋਇਆ ਹੈ। ਸ:ਭੁੱਟਾ ਨੇ ਦੱਸਿਆ ਕਿ ਬੁਖਾਰ ਚੜਨ ਨਾਲ 100 ਮਰੀਜ਼ ਬਿਮਾਰੀ ਨਾਲ ਪੀੜਤ ਹੋਣ ਦੇ ਬਾਵਜੂਦ ਸਿਹਤ ਵਿਭਾਗ ਨੇ ਅਜੇ ਤੱਕ ਲੋਕਾਂ ਦੇ ਇਲਾਜ ਨਹੀਂ ਸ਼ੁਰੂ ਕੀਤਾ ਇਹ ਜਾਣਕਾਰੀ ਸ.ਬਲਜੀਤ ਸਿੰਘ ਭੁੱਟਾ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਫਤਿਹਗੜ੍ਹ ਸਾਹਿਬ ਨੇ ਪਿੰਡ ਗੜੋਲੀਆਂ ਵਿਖੇ ਮਨਪ੍ਰੀਤ ਕੌਰ 27 ਸਾਲ,ਪਾਲੇ ਖਾਨ ਉਮਰ 55 ਸਾਲ,ਜਸਵਿੰਦਰ ਕੌਰ ਉਮਰ 62 ਸਾਲ,ਜਸਵਿੰਦਰ 65 ਸਾਲ ਦੀ ਮੌਤ ਹੋਣ ਤੇ ਪੀੜਿਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਤੇ ਉਹਨਾਂ ਕਿਹਾ ਕਿ ਪਿੰਡ ਗੜੋਲੀਆਂ ਦੇ ਨਿਵਾਸੀਆਂ ਨੂੰ ਭਿਆਨਕ ਆਵਤ ਨੇ ਘੇਰਾ ਪਾਇਆ ਅੱਜ ਪਿੰਡ ਗੜੋਲੀਆਂ ਵਿਖੇ ਡੇਂਗੂ ਕਾਰਨ ਬਣੀ ਹੋਈ ਸੈਂਕੜੇ ਮਰੀਜ਼ ਘਰਾਂ ਵਿੱਚ ਬਿਮਾਰ ਪੈਣ ਤੇ ਕੁਝ ਇਲਾਜ ਲਈ ਹਸਪਤਾਲ ਵਿੱਚ ਦਾਖਲ ਹਨ।
ਸਿਹਤ ਵਿਭਾਗ ਅਜੇ ਤੱਕ ਆਪਣੀ ਜਿੰਮੇਵਾਰੀ ਨਹੀਂ ਨਿਭਾ ਰਿਹਾ ਕਿਉਂਕਿ ਇਸ ਪਿੰਡ ਵਿੱਚ ਵਸ ਰਹੇ ਲੋਕਾਂ ਵਿੱਚ ਬਿਮਾਰੀ ਕਾਰਨ ਦਹਿਸ਼ਤ ਦਾ ਮਾਹੌਲ ਬਣਾਇਆ।ਇਸ ਮੌਕੇ ਚੇਅਰਮੈਨ ਭੁੱਟਾ ਨੇ ਐਸ ਐਮ ਓ ਖੇੜਾ ਤੇ ਸਿਵਲ ਸਰਜਨ ਸ੍ਰੀ ਫਤਿਹਗੜ੍ਹ ਸਾਹਿਬ ਨਾਲ ਫੋਨ ਤੇ ਗੱਲ ਕੀਤੀ ਸਿਵਲ ਸਰਜਨ ਸ੍ਰੀ ਫਤਿਹਗੜ੍ਹ ਸਾਹਿਬ ਨੇ ਸਾਬਕਾ ਚੇਅਰਮੈਨ ਸ.ਬਲਜੀਤ ਸਿੰਘ ਭੁੱਟਾ ਨੂੰ ਭਰੋਸਾ ਦਿੱਤਾ ਕਿ ਕੱਲ ਸਵੇਰੇ 9 ਵਜੇ ਸਿਹਤ ਵਿਭਾਗ ਦੀ ਟੀਮ ਭੇਜ ਕੇ ਪਿੰਡ ਦੇ ਲੋਕਾਂ ਦਾ ਮੈਡੀਕਲ ਚੈੱਕ ਅਪ ਕਰਵਾਇਆ ਜਾਵੇਗਾ। ਇਸ ਮੌਕੇ ਗੁਰਮੁਖ ਸਿੰਘ ਨੇ ਕਿਹਾ ਕਿ ਪਿੰਡ ਗੜੋਲੀਆਂ ਨੂੰ ਸਰਕਾਰੀ ਹਸਪਤਾਲ ਦੂਰ ਹਨ ਤੇ ਸੜਕਾਂ ਟੁੱਟੀਆਂ ਹੋਈਆਂ ਹਨ। ਸਿਹਤ ਵਿਭਾਗ ਵੱਲੋਂ ਪਿੰਡ ਦੇ ਲੋਕਾਂ ਦਾ ਕੋਈ ਇਲਾਜ ਨਹੀਂ ਕੀਤਾ ਜਾ ਰਿਹਾ। ਇਸ ਮੌਕੇ ਹਰਨੇਕ ਸਿੰਘ,ਸਰਬਜੀਤ ਸਿੰਘ,ਸੁਰਿੰਦਰ ਸਿੰਘ ਗੁਰਮੁਖ ਸਿੰਘ ਨੰਬਰਦਾਰ ,ਗੁਰਜੰਟ ਸਿੰਘ,ਪਰਮਿੰਦਰ ਸਿੰਘ,ਮਨਜੀਤ ਸਿੰਘ ਸੁਖਬੀਰ ਸਿੰਘ,ਗੁਰਦੀਪ ਸਿੰਘ,ਗੁਰਮੀਤ ਸਿੰਘ,ਬਲਵੀਰ ਸਿੰਘ,ਕਮਲਜੀਤ ਸਿੰਘ ਗੁਰਪ੍ਰੀਤ ਸਿੰਘ,ਸੋਹਨ ਸਿੰਘ,ਹਰਪ੍ਰੀਤ ਸਿੰਘ,ਜਸਵੰਤ ਸਿੰਘ,ਜਗਜੀਤ ਸਿੰਘ ਜੱਗਾ,ਜਗਦੀਸ਼ ਸਿੰਘ,ਬਹਾਦਰ ਸਿੰਘ ਗੁਰਚਰਨ ਸਿੰਘ ਲੰਬੜਦਾਰ,ਬਚਨ ਸਿੰਘ ਪੀਰਜੈਨ,ਰੁਪਿੰਦਰ ਸਿੰਘ ਚੁੰਨੀ ਆਦਿ ਹਾਜ਼ਰ ਸਨ।