ਪੰਜਾਬ ਸਟੇਟ ਕਮਿਸ਼ਨ ਟਰੇਡਰਜ਼ ਦੇ ਮੈਂਬਰ ਰਾਜ ਕੁਮਾਰ ਅਗਰਵਾਲ ਵਲੋਂ ਦੁਸਹਿਰੇ ਮੌਕੇ ਲੰਗਰ ਲਗਾਇਆ
ਲੁਧਿਆਣਾ, 12 ਅਕਤੂਬਰ 2024 - ਪੰਜਾਬ ਸਟੇਟ ਕਮਿਸ਼ਨ ਟਰੇਡਰਜ਼ ਦੇ ਮੈਂਬਰ ਰਾਜ ਕੁਮਾਰ ਅਗਰਵਾਲ ਅਤੇ ਸਮੂਹ ਪਰਿਵਾਰ ਵਲੋਂ ਦੁਸਹਿਰੇ ਮੌਕੇ ਸ਼ਿਮਲਾਪੁਰੀ ਵਿਖੇ ਲੰਗਰ ਲਗਾਇਆ ਗਿਆ।
ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ, ਪੰਜਾਬ ਸਟੇਟ ਕਮਿਸ਼ਨ ਟਰੇਡਰਜ਼ ਦੀ ਜ਼ਿਲ੍ਹਾ ਲੁਧਿਆਣਾ ਦੀ ਅਡਵਾਈਜਰੀ ਕਮੇਟੀ ਦੇ ਮੈਂਬਰਾਂ ਚਰਨਪ੍ਰੀਤ ਸਿੰਘ ਲਾਂਬਾ, ਗੁਰਵੀਰ ਸਿੰਘ ਬਾਜਵਾ, ਬਲਵਿੰਦਰ ਸਿੰਘ ਸਿਆਣ, ਬਲਜੀਤ ਸਿੰਘ ਮੱਕੜ, ਪਰਮਿੰਦਰ ਸਿੰਘ ਮੱਕੜ, ਰੋਸ਼ਨ ਲਾਲ, ਕੁਲਦੀਪ ਸਿੰਘ, ਫਤਿਹ ਜੰਗ ਖੋਸਲਾ, ਪਵਨਦੀਪ ਸਿੰਘ ਸਹਿਗਲ, ਰੋਹਿਤ ਕੁਮਾਰ, ਮੋਹਨ ਲਾਲ ਸ਼ਰਮਾ, ਮੁਹੰਮਦ ਅਸਲਮ, ਮੁਹੰਮਦ ਇਰਸ਼ਾਦ, ਦਵਿੰਦਰ ਸਿੰਘ ਵਰਮਾ ਅਤੇ ਇੰਨ੍ਹਾਂ ਤੋਂ ਇਲਾਵਾ ਹਰਮੀਤ ਸਿੰਘ ਭਾਟੀਆ, ਤੇਜਿੰਦਰ ਸਿੰਘ ਗੁੰਬਰ, ਪ੍ਰਵੀਨ ਕੁਮਾਰ ਪੰਮਾ, ਰਸ਼ਪਾਲ ਸਿੰਘ ਖੰਗੂੜਾ ਅਤੇ ਆਮ ਆਦਮੀ ਪਾਰਟੀ ਜ਼ਿਲ੍ਹਾ ਲੁਧਿਆਣਾ ਸੰਗਠਨ ਦੇ ਆਹੁਦੇਦਾਰ ਅਤੇ ਵਲੰਟੀਅਰਜ਼ ਸਾਥੀ ਹੁੰਮ ਹੁੰਮਾ ਕੇ ਪੁੱਜੇ।
ਰਾਜ ਕੁਮਾਰ ਅਗਰਵਾਲ ਦੇ ਬੇਟੇ ਸੁਮਿਤਰਾਜ ਅਗਰਵਾਲ ਦਾ ਅੱਜ ਜਨਮਦਿਨ ਹੋਣ ਕਰਕੇ ਆਏਂ ਹੋਏ ਸਾਰੇ ਮੈਂਬਰਾ ਅਤੇ ਆਹੁਦੇਦਾਰਾਂ, ਵਲੰਟੀਅਰਜ਼ ਸਾਥੀਆਂ ਨੇ ਕੇਕ ਕੱਟ ਕੇ ਸ਼ੁਭ ਕਾਮਨਾਵਾਂ ਦਿੱਤੀਆਂ।