ਮਾਲੇਰਕੋਟਲਾ ਵਿਖੇ ਮੱਕਾ ਮਦੀਨਾ ਵਿਖੇ ਜਾਣ ਵਾਲੇ ਉਮਰਾ ਹਾਜੀਆਂ ਲਈ ਵਿਸ਼ੇਸ਼ ਟ੍ਰੇਨਿੰਗ ਕੈਂਪ
-- ਉਮਰਾ ਬੇਸ਼ੱਕ ਇਕ ਨਫਲੀ ਇਬਾਦਤ ਹੈ ਲੇਕਿਨ ਜਿਸ ਤੇ ਹੱਜ ਫ਼ਰਜ਼ ਹੈ ਉਹ ਇਸ ਨਾਲ ਅਦਾ ਨਹੀਂ ਹੁੰਦਾ ਇਸ ਲਈ ਜਲਦ ਤੋਂ ਜਲਦ ਸਾਨੂੰ ਹੱਜ ਏ ਫ਼ਰਜ਼ ਦੀ ਅਦਾਇਗੀ ਕਰਨੀ ਚਾਹੀਦੀ ਹੈ ---ਮੁਫ਼ਤੀ ਮੁਹੰਮਦ ਯੂਨਸ
-- ਸਫ਼ਰ ਦੌਰਾਨ ਨਮਾਜ਼ਾਂ ਦੀ ਪਾਬੰਦੀ ਸੁੰਨਤਾਂ ਦਾ ਇਹਤਮਾਮ ਅਤੇ ਉਮਰਾਂ ਦੀ ਵਾਪਸੀ ਤੋਂ ਬਾਅਦ ਆਪਣੀ ਜ਼ਿੰਦਗੀ ਨੂੰ ਪੂਰਨ ਤੌਰ ਤੇ ਦੀਨ ਦੇ ਮੁਤਾਬਕ ਢਾਲਣਾ ਇਸ ਉਮਰੇ ਦੀ ਕਬੂਲੀਅਤ ਦੀ ਨਿਸ਼ਾਨੀ --ਕਾਰੀ ਮੁਹੰਮਦ ਰਫੀਕ
-- ਪ੍ਰਧਾਨ ਅਸ਼ਰਫ ਅਬਦੁੱਲਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰੀ ਲਗਵਾਉਂਦਿਆਂ ਹੱਜ ਦੋਰਾਨ ਅਮਨ ਸ਼ਾਂਤੀ ਅਤੇ ਭਾਈਚਾਰਕ ਏਕਤਾ ਦੀ ਦੁਆ ਕਰਨ ਲਈ ਕੀਤੀ ਬੇਨਤੀ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 2 ਨਵੰਬਰ 2024 - ਪੰਜਾਬ ਅੰਦਰ ਲੰਮੇ ਸਮੇਂ ਤੋਂ ਮੱਕਾ ਮਦੀਨਾ ਵਿਖੇ ਹੱਜ ਤੇ ਉਮਰਾ ਦੀ ਪਵਿੱਤਰ ਯਾਤਰਾ ਤੇ ਜ਼ਿਆਰਤਾਂ ਸਬੰਧੀ ਸੇਵਾਵਾਂ ਦੇਣ ਵਾਲੇ "ਅਲ ਫਰਹਾਨ ਉਮਰਾਂ ਅਤੇ ਹੱਜ ਟੂਰ " ਮਾਲੇਰਕੋਟਲਾ ਵੱਲੋਂ ਹਾਜੀਆ ਲਈ ਇਕ ਦਿਨਾ ਉਮਰਾਂ ਟ੍ਰੇਨਿੰਗ ਕੈਂਪ ਮਾਲੇਰਕੋਟਲਾ ਦੇ ਇਲਾਕਾ ਜਮਾਲਪੁਰਾ ਵਿਖੇ ਆਲ ਫਰਹਾਨ ਗਰੁੱਪ ਵੱਲੋਂ ਲਗਾਇਆ ਗਿਆ, ਕੈਂਪ ਦੀ ਸ਼ੁਰੂਆਤ ਕਾਰੀ ਮੁਹੰਮਦ ਦਿਲਸ਼ਾਦ ਵੱਲੋਂ ਤਿਲਾਵਤ ਏ ਕੁਰਾਨ ਏ ਪਾਕ ਨਾਲ ਕੀਤੀ ਗਈ । ਕੈਪ ਵਿੱਚ ਪ੍ਰਧਾਨ ਅਸ਼ਰਫ ਅਬਦੁੱਲਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰੀ ਲਗਵਾਉਂਦਿਆਂ ਹਾਜੀਆਂ ਨੂੰ ਅੱਲ੍ਹਾ ਦੇ ਘਰ ਅਤੇ ਮਸਜਿਦ ਏ ਨਵਬੀ ਵਿਖੇ ਜਾ ਕੇ ਅਮਨ ਸ਼ਾਂਤੀ ਅਤੇ ਭਾਈਚਾਰਕ ਏਕਤਾ ਦੀ ਦੁਆ ਕਰਨ ਲਈ ਬੇਨਤੀ ਕੀਤੀ ਗਈ । ਉਨ੍ਹਾਂ ਨੇ ਜਾਣ ਵਾਲੇ ਹਾਜੀ ਅਤੇ ਹਾਜਨਾ ਨਾ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਤੁਸੀਂ ਖੁਸ਼ਕਿਸਮਤ ਹੋ ਜਿਨ੍ਹਾਂ ਨੂੰ ਰੱਬ ਨੇ ਆਪਣੇ ਘਰ ਉਮਰਾਂ ਹੱਜ ਲਈ ਬੁਲਾਇਆ ਹੈ। ਕੈਪ ਵਿੱਚ ਆਏ ਹਾਜੀ ਹਜ਼ਰਾਤ ਦਾ ਸਵਾਗਤ ਕਰਦਿਆਂ ਆਲ ਫਰਹਾਨ ਗਰੁੱਪ ਦੇ ਐਮ.ਡੀ ਅਬਦੁਰ ਰਸ਼ੀਦ ਨੇ ਦੱਸਿਆ ਕਿ 6 ਨਵੰਬਰ ਤੋਂ ਉਮਰਾਂ ਦੀ ਪਵਿੱਤਰ ਯਾਤਰਾ ਤੇ ਜਾਣ ਵਾਲੇ ਹਾਜੀ ਸਾਹਿਬਾਨ ਨੂੰ ਇਸ ਕੈਂਪ ਵਿਚ ਵਿਸ਼ੇਸ਼ ਤੌਰ ਤੇ ਟ੍ਰੇਨਿੰਗ ਦਿੱਤੀ ਗਈ ਹੈ ਤਾਂ ਜੋ ਉਨ੍ਹਾਂ ਨੂੰ ਹੱਜ ਤੇ ਪਵਿੱਤਰ ਸਫਰ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ।
ਇਸ ਮੌਕੇ ਤੇ ਹੱਜ ਵ ਉਮਰ ਸੰਬੰਧੀ ਵਿਸ਼ੇਸ਼ ਤੌਰ ਤੇ ਜਾਣਕਾਰੀ ਦੇਣ ਲਈ ਤਸ਼ਰੀਫ ਲਿਆਏ ਮੁਫ਼ਤੀ ਮੁਹੰਮਦ ਯੂਨਸ ਇਮਾਮ ਅਤੇ ਖਤੀਬ ਜੁਮਾ ਮਸਜਿਦ ਬਿੰਜੋਕੀ ਖੁਰਦ ਅਤੇ ਕਾਰੀ ਮੁਹੰਮਦ ਰਫ਼ੀਕ ਵੱਲੋਂ ਵਿਸ਼ੇਸ਼ ਤੌਰ ਤੇ ਹਾਜੀਆਂ ਨੂੰ ਜਾਣਕਾਰੀ ਅਤੇ ਉਮਰਾ ਦੀ ਪ੍ਰੈਕਟੀਕਲ ਤੌਰ ਤੇ ਟ੍ਰੇਨਿੰਗ ਵੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਉਮਰਾ ਬੇਸ਼ੱਕ ਇਕ ਨਫਲੀ ਇਬਾਦਤ ਹੈ ਲੇਕਿਨ ਜਿਸ ਤੇ ਹੱਜ ਫ਼ਰਜ਼ ਹੈ ਉਹ ਇਸ ਨਾਲ ਪੂਰਾ ਨਹੀਂ ਹੁੰਦਾ ਇਸ ਲਈ ਜਲਦ ਤੋਂ ਜਲਦ ਸਾਨੂੰ ਜਿਸ ਤੇ ਹੱਜ ਫ਼ਰਜ਼ ਹੈ ਉਸ ਦੀ ਅਦਾਇਗੀ ਕਰਨੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਸਫ਼ਰ ਦੌਰਾਨ ਨਮਾਜ਼ਾਂ ਦੀ ਪਾਬੰਦੀ ਸੁੰਨਤਾਂ ਦਾ ਇਹਤਮਾਮ ਅਤੇ ਉਮਰਾਂ ਦੀ ਵਾਪਸੀ ਤੋਂ ਬਾਅਦ ਆਪਣੀ ਜ਼ਿੰਦਗੀ ਨੂੰ ਪੂਰਨ ਤੌਰ ਤੇ ਦੀਨ ਦੇ ਮੁਤਾਬਕ ਢਾਲਣਾ ਇਸ ਉਮਰੇ ਦੀ ਕਬੂਲੀਅਤ ਦੀ ਨਿਸ਼ਾਨੀ ਹੋਵੇਗੀ ਅਗਰ ਅਜਿਹਾ ਨਹੀਂ ਹੁੰਦਾ ਤਾਂ ਇਹ ਸਫਰ ਸਵਾਏ ਸੈਰ ਤੋਂ ਹੋਰ ਕੁਝ ਵੀ ਨਹੀਂ ਹੋਵੇਗਾ । ਕੈਂਪ ਦੇ ਆਖਿਰ ਵਿਚ ਪ੍ਰਬੰਧਕਾਂ ਵੱਲੋਂ ਜਾਣ ਵਾਲੇ ਹਾਜੀਆ ਨੂੰ ਪਾਸਪੋਰਟ ਟਿਕਟ, ਹੈਂਡ ਬੈਗ ਅਦਿ ਭੇਂਟ ਕੀਤੇ ਗਏ। ਕੈਂਪ ਦੌਰਾਨ ਮਾਸਟਰ ਅਬਦੁਲ ਅਜ਼ੀਜ਼,ਹਾਫਿਜ਼,ਸਗੀਰ ਅਹਿਮਦ ਲਾਲੀ ਜਮਾਲਪੁਰਾ,ਮੁਹੰਮਦ ਰਫੀਕ,ਹਾਜੀ ਅਬਦੁਲ ਰਸ਼ੀਦ ਵੱਲੋਂ ਵੀ ਹਾਜ਼ੀਆ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਉਨਾਂ ਨੇ ਮਦੀਨਾ ਸ਼ਰੀਫ ਦੀਆਂ ਜਿਆਰਤਾਂ ਅਤੇ ਹਜ਼ਰਤ ਮੁਹੰਮਦ ਸਾਹਿਬ ਦੇ ਰੋਜ਼ੇ ਦੀ ਹਾਜ਼ਰੀ ਸਬੰਧੀ ਭਰਪੂਰ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਹਾਜੀ ਮੁਹੰਮਦ ਰਫੀਕ ਕਿਲਾ ਰਹਿਮਤਗਡ਼੍ਹ,ਮਾਸਟਰ ਅਬਦੁਲ ਹਮੀਦ ਏਸ਼ੀਆ ਇਲੈਕਟ੍ਰੀਕਲ,ਫਰਹਾਨ ਰਸ਼ੀਦ,ਇਲਮਦੀਨ ਰੋਡੀਵਾਲ,ਮੁਹੰਮਦ ਸਲੀਮ ਸਿਮੀ,ਮੁਹੰਮਦ ਇਮਿਤਿਆਜ,ਇਜਾਜ ਬੋਬੀ,ਮੁਹੰਮਦ ਯਾਸੀਨ ਪੱਪੂ,ਹਾਫਿਜ਼ ਅਬਦੁਲ ਲਤੀਫ਼ ਫਤਿਹ,ਹਾਫਿਜ਼ ਮੁਹੰਮਦ ਸ਼ਕੀਲ ਗੋਦੂ ਅਤੇ ਕਾਮਰੇਡ ਅਬਦੁਲ ਸੱਤਾਰ ਸਮੇਤ ਵੱਖੋ ਵੱਖ ਇਲਾਕਿਆਂ ਨਾਲ ਸੰਬੰਧਿਤ ਹਾਜੀ ਹਜ਼ਾਰਾਤ ਹਾਜ਼ਰ ਸਨ ।