ਰੋਟਰੀ ਕਲੱਬ ਨੇ ਗਊਸੇਵਾ ਕਰਕੇ ਅਤੇ ਲੋੜਵੰਦ ਲੋਕਾਂ ਨੂੰ ਮਿਠਾਈਆਂ ਵੰਡ ਕੇ ਮਨਾਈ ਦੀਵਾਲੀ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 5 ਨਵੰਬਰ 2024-ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਦੀਵਾਲੀ ਦੇ ਸ਼ੁੱਭ ਅਵਸਰ ਤੇ ਸ਼ਹਿਰ ਦੇ ਵੱਖ-ਵੱਖ ਸਲੱਮ ਏਰੀਏ ’ਚ ਜਾ ਕੇ ਲੋੜਵੰਦ ਲੋਕਾਂ ਨੂੰ ਮਿਠਾਈਆਂ ਵੰਡ ਕੇ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਇਸ ਤੋਂ ਬਾਅਦ ਕਲੱਬ ਮੈਂਬਰਾਂ ਨੇ ਗਊਸ਼ਾਲਾ ਆਨੰਦੇਆਣਾ ਪਹੁੰਚ ਕੇ ਗਊਸੇਵਾ ਕੀਤੀ। ਇਸ ਮੌਕੇ ਐਡਵੋਕੇਟ ਲਲਿਤ ਮੋਹਨ ਗੁਪਤਾ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਫ਼ਰੀਦਕੋਟ ਉਚੇਚੇ ਤੌਰ ਤੇ ਸ਼ਾਮਲ ਹੋਏ। ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ, ਸਕੱਤਰ ਅਸ਼ਵਨੀ ਬਾਂਸਲ ਨੇ ਕਿਹਾ ਕਲੱਬ ਵੱਲੋਂ ਹਮੇਸ਼ਾ ਦੂਜਿਆਂ ਦੀ ਖੁਸ਼ੀ ਵਧਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਸੋਚ ਤਹਿਤ ਅੱਜ ਲੋੜਵੰਦ ਲੋਕਾਂ ਨੂੰ ਮਿਠਾਈਆਂ ਵੰਡੀਆਂ ਗਈਆਂ ਅਤੇ ਗਊਸੇਵਾ ਕੀਤੀ ਗਈ ਹੈ। ਇਸ ਮੌਕੇ ਭਾਰਤ ਭੂਸ਼ਨ ਸਿੰਗਲਾ, ਸੰਜੀਵ ਗਰਗ ਵਿੱਕੀ, ਦਵਿੰਦਰ ਸਿੰਘ ਪੰਜਾਬ ਮੋਟਰਜ਼,ਐਡਵੋਕੇਟ ਰਣਜੀਤ ਸੇਠੀ, ਆਰਸ਼ ਸੱਚਰ, ਯੋਗੇਸ਼ ਗਰਗ, ਸਟੇਟ ਐਵਾਰਡੀ ਕੁਲਜੀਤ ਸਿੰਘ ਵਾਲੀਆ, ਕੇਵਲ ਕਿ੍ਰਸ਼ਨ ਕਟਾਰੀਆ, ਰਾਜਨ ਨਾਗਪਾਲ ਮੈਂਬਰਾਂ ਨੇ ਸ਼ਮੂਲੀਅਤ ਕਰਕੇ ਮਿਠਾਈਆਂ ਵੰਡਣ ਅਤੇ ਗਊਸੇਵਾ ਲਈ ਸਹਿਯੋਗ ਕੀਤਾ।