← ਪਿਛੇ ਪਰਤੋ
ਸ਼ਹੀਦੀ ਜੋੜ ਮੇਲੇ ਨੂੰ ਦੇਖਦੇ ਹੋਏ ਸਰਹੰਦ ਪਟਿਆਲਾ ਰੋਡ ਨੂੰ ਜਲਦੀ ਮੁਕੰਮਲ ਕਰਨ ਲਈ ਦਿਸ਼ਾ - ਨਿਰਦੇਸ਼ ਜਾਰੀ ਕੀਤੇ ਜਾਣ:-ਧਤੌਂਦਾ ਸਰਹੰਦ ਪਟਿਆਲਾ ਰੋਡ ਤੇ ਦਰੱਖਤਾਂ ਦੀ ਕਟਾਈ ਕਾਰਨ ਆਵਾਜਾਈ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਰਹੀ ਹੈ। ਗੁਰਪ੍ਰੀਤ ਸਿੰਘ ਜਖਵਾਲੀ ਫਤਹਿਗੜ੍ਹ ਸਾਹਿਬ 11 ਨਵੰਬਰ 2024:- ਸਰਹੰਦ ਪਟਿਆਲਾ ਰੋਡ ਤੇ ਦਰੱਖਤਾਂ ਦੀ ਕਟਾਈ ਕਾਰਨ ਆਵਾਜਾਈ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਰਹੀ ਹੈ। ਇਸ ਕਾਰਨ ਹਾਦਸੇ ਮੌਤ ਦਾ ਕਾਰਨ ਬਣ ਰਹੇ ਹਨ। ਕਿਉੰਕਿ ਕੰਮ ਦੀ ਰਫ਼ਤਾਰ ਵਿੱਚ ਢਿੱਲ ਦੇਖੀ ਜਾ ਸਕਦੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਨਾਸਾ ਦੇ ਜਰਨਲ ਸਕੱਤਰ ਪੰਜਾਬ ਸੁਰਿੰਦਰ ਸਿੰਘ ਧਤੌਂਦਾ ਨੇ ਇਕ ਪ੍ਰੈਸ ਰਿਲੀਜ਼ ਰਾਹੀਂ ਬਿਆਨ ਜਾਰੀ ਕਰਦਿਆਂ ਕੀਤਾ। ਉਹਨਾਂ ਨੇ ਕਿਹਾ ਕਿ ਬੇਸ਼ੱਕ ਸਰਹੰਦ ਪਟਿਆਲਾ ਰੋਡ ਚੌੜਾ ਬਣਨ ਨਾਲ ਆਮ ਲੋਕਾਂ ਲਈ ਬਹੁਤ ਵੱਡੀ ਰਾਹਤ ਹੋਵੇਗੀ। ਪਰ ਕੱਟੇ ਦਰੱਖਤਾਂ ਦੀ ਕਟਾਈ ਦੇ ਨਾਲ ਨਾਲ ਉਨਾਂ ਨੂੰ ਸੜਕ ਸੁਰੱਖਿਆ ਲਈ ਸਮੇਂ ਸਿਰ ਚੁੱਕਣਾ ਚਾਹੀਦਾ ਹੈ, ਤਾਂ ਕਿ ਭਿਆਨਕ ਹਾਦਸਿਆਂ ਦਾ ਸਾਹਮਣਾ ਨਾ ਕਰਨਾ ਪਵੇ। ਕਿਉੰਕਿ ਇਹ ਰੋਡ ਤੇ ਆਵਾਜਾਈ ਵੀ ਬਹੁਤ ਜ਼ਿਆਦਾ ਹੋਣ ਕਰਕੇ ਪਿਛਲੇ ਸਮੇਂ ਦੌਰਾਨ ਏਸੇ ਰੋਡ ਤੇ ਤਿੰਨ ਨੌਜਵਾਨਾਂ ਦੀਆਂ ਮੌਤਾਂ ਨੇ ਜਿੱਥੇ ਪਰਿਵਾਰਾਂ ਨੂੰ ਬਹੁਤ ਦੁੱਖ ਵਿੱਚ ਧਕੇਲ ਦਿੱਤਾ ਹੈ। ਉੱਥੇ ਹੀ ਇਲਾਕ਼ੇ ਵਿੱਚ ਵੀ ਸਹਿਮ ਦੇਖਿਆ ਜਾ ਸਕਦਾ ਹੈ। ਸੁਰਿੰਦਰ ਸਿੰਘ ਧਤੌਂਦਾ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਸ਼ਹੀਦੀ ਜੋੜ ਮੇਲੇ ਨੂੰ ਦੇਖਦੇ ਹੋਏ ਸਰਹੰਦ ਪਟਿਆਲਾ ਰੋਡ ਨੂੰ ਜਲਦੀ ਮੁਕੰਮਲ ਕਰਨ ਲਈ ਦਿਸ਼ਾ - ਨਿਰਦੇਸ਼ ਜਾਰੀ ਕੀਤੇ ਜਾਣ।
Total Responses : 409