ਅਸ਼ੋਕ ਵਰਮਾ
ਬਠਿੰਡਾ, 19 ਨਵੰਬਰ 2020 - ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਕੋਠਾਗੁਰੂ ਤੇ ਸਧਾਣਾ ਦੀਆਂ ਸਹਿਕਾਰੀ ਸਭਾਵਾਂ ਦੇ ਪ੍ਰਧਾਨਾਂ ਤੇ ਹੋਰ ਪ੍ਰਬੰਧਕੀ ਮੈਂਬਰਾਂ ਨੂੰ ਮੰਗ ਪੱਤਰ ਦੇਕੇ ਖੇਤ ਮਜ਼ਦੂਰਾਂ ਨੂੰ ਨਾਨ ਐਗਰੀਕਲਚਰ ਕੰਮਾਂ ਲਈ ਕਰਜਾ ਦੇਣ ਦੀ ਮੰਗ ਕੀਤੀ ਹੈ । ਇਹ ਮੰਗ ਪੱਤਰ ਦੋਵਾਂ ਪਿੰਡਾਂ ਦੀਆਂ ਇਕਾਈਆਂ ਦੇ ਜਨਤਕ ਵਫਦਾਂ ਵੱਲੋਂ ਦਿੱਤੇ ਗਏ । ਜਿਨਾਂ ਦੀ ਅਗਵਾਈ ਤੀਰਥ ਸਿੰਘ ਕੋਠਾਗੁਰੂ ਯਾਦਵਿੰਦਰ ਸਿੰਘ ਰਾਣਾ,ਬਲਵਿੰਦਰ ਸਿੰਘ ਮਾਲੀ ਤੇ ਕੌਰਾ ਸਿੰਘ ਸਧਾਣਾ ਨੇ ਕੀਤੀ ।
ਪ੍ਰੈਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਇਨਾਂ ਕੋਆਪਰੇਟਿਵ ਸਭਾਵਾਂ ਰਾਹੀਂ ਖੇਤ ਮਜ਼ਦੂਰਾਂ ਨੂੰ 25000/ ਰੁਪੈ ਦਾ ਕਰਜਾ ਦੇਣ ਦਾ ਕਾਨੂੰਨ ਹੈ । ਪਰ ਬਹੁਤ ਹੀ ਘੱਟ ਪਿੰਡਾਂ ਵਿੱਚ ਸਿਰਫ਼ 10000/ ਰੁਪੈ ਦਾ ਕਰਜਾ ਦਿੱਤਾ ਜਾਂਦਾ ਹੈ । ਇਸ ਤੋਂ ਵੀ ਅੱਗੇ ਉਨਾਂ ਕਿਹਾ ਕਿ ਇਸ ਕਰਜੇ ਬਾਰੇ ਮਜ਼ਦੂਰਾਂ ਨੂੰ ਜਾਣਕਾਰੀ ਨਾ ਹੋਣ ਕਾਰਨ ਉਹ ਇਸ ਕਰਜਾ ਸਕੀਮ ਦਾ ਲਾਭ ਹੀ ਨਹੀਂ ਲੈ ਰਹੇ। ਇਸ ਕਰਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਮਜ਼ਦੂਰਾਂ ਨੂੰ ਸਹਿਕਾਰੀ ਸਭਾਵਾਂ ਦੇ ਮੈਂਬਰ ਬਣਕੇ ਇਹ ਕਰਜਾ ਸਕੀਮ ਦਾ ਲਾਭ ਲੈਣ ਲਈ ਜਾਗਰਤ ਤੇ ਜੱਥੇਬੰਦ ਕੀਤਾ ਜਾ ਰਿਹਾ ਹੈ , ਤਾਂ ਕਿ ਫਾਈਨਾਸ਼ ਕੰਪਨੀਆਂ ਦੇ ਗੱਲ ਵੱਢਵੀਆਂ ਵਿਆਜ਼ ਦਰਾਂ ਤੋਂ ਕੁਝ ਰਾਹਤ ਪਾਈ ਜਾ ਸਕੇ ।