ਹਰੀਸ਼ ਕਾਲੜਾ
ਰੂਪਨਗਰ, 20 ਨਵੰਬਰ 2020 : ਸੰਯੁਕਤ ਵਿਕਾਸ ਕਮਿਸ਼ਨਰ, ਪੰਜਾਬ, ਐਸ.ਏ.ਐਸ.ਨਗਰ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਧਾਨ ਮੰਤਰੀ ਅਵਾਸ ਯੋਜਨਾ(ਗ੍ਰਾਮੀਣ) ਸਬੰਧੀ ਦਿੱਤੇ ਗਏ ਦਿਸ਼ਾ ਨਿਰਦੇਸਾਂ ਨੂੰ ਮੁੱਖ ਰੱਖਦੇ ਹੋਏ ਅਵਾਸ ਦਿਵਸ ਦੇ ਤੌਰ 'ਤੇ ਮਨਾਇਆ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਸ੍ਰੀ ਅਮਰਦੀਪ ਸਿੰਘ ਗੁਜਰਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰੂਪਨਗਰ ਵੱਲੋ ਕੀਤੀ ਗਈ ਅਤੇ ਪਿੰਡ ਦੇ 20 ਵਿਅਕਤੀਆਂ ਜਿਨ੍ਹਾਂ ਵਿੱਚ ਪਿੰਡ ਦੇ ਸਰਪੰਚ, ਪੰਚਾਇਤ ਮੈਂਬਰ ਅਤੇ ਹੋਰ ਮੋਹਤਵਰ ਵਿਅਕਤੀਆਂ ਨੇ ਭਾਗ ਗਿਆ।
ਜ਼ਿਲ੍ਹਾ ਪ੍ਰੀਸ਼ਦ,ਰੂਪਨਗਰ ਵਲੋਂ ਪਿੰਡ ਮਲਿਕਪੁਰ ਵਿਖੇ ਪੀ.ਐਮ.ਏ.ਵਾਈ ਸਕੀਮ ਤਹਿਤ ਸਾਲ 2019-20 ਅਧੀਨ ਉਸਾਰੇ ਗਏ ਮਕਾਨ ਦੇ ਗ੍ਰਹਿ ਪ੍ਰਵੇਸ਼ ਵਜੋਂ ਅਵਾਸ ਦਿਵਸ ਸਮਾਰੋਹ ਦਾ ਉਦਘਾਟਨ ਸ੍ਰੀ ਅਮਰਦੀਪ ਸਿੰਘ ਗੁਜਰਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਮ-ਮੁੱਖ ਕਾਰਜਕਾਰੀ ਅਫਸਰ ਜਿਲ੍ਹਾ ਪ੍ਰੀਸ਼ਦ,ਰੂਪਨਗਰ ਵਲੋਕੀਤਾ ਗਿਆ। ਇਸ ਮੌਕੇ ਲਾਭਪਾਤਰੀ ਸ੍ਰੀਮਤੀ ਅਵਤਾਰ ਕੌਰ ਪਤਨੀ ਲੇਟ ਸ੍ਰੀ ਮਨਮੋਹਨ ਸਿੰਘ, ਪਿੰਡ ਮਲਿਕ ਪੁਰ ਜਿਲ੍ਹਾ ਰੂਪਨਗਰ ਨੂੰ ਸਕੀਮ ਅਧੀਨ ਅਲਾਟ ਕੀਤੇ ਗਏ ਮਕਾਨ ਵਿੱਚ ਗ੍ਰਹਿ ਪ੍ਰਵੇਸ਼ ਕਰਵਾਇਆ ਗਿਆ। ਅਮਰਦੀਪ ਸਿੰਘ ਗੁਜਰਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ),ਰੂਪਨਗਰ, ਵਲੋਂ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਅਵਾਸ ਯੋਜਨਾ (ਗ੍ਰਾਮੀਣ) ਸਕੀਮ ਦੀ ਮਹੱਤਤਾ ਬਾਰੇ ਅਤੇ ਇਸ ਸਕੀਮ ਅਧੀਨ ਸੰਨ 2022 ਤੱਕ ਸਾਰੇ ਬੇਘਰੇ ਅਤੇ ਲੋੜਮੰਦ ਵਿਅਕਤੀਆਂ ਨੂੰ ਮਕਾਨ ਅਤੇ ਹੋਰ ਸਹੂਲਤਾਂ ਦਿੱਤੇ ਜਾਣ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਕੋਵਿਡ-19 ਦੀ ਮਹਾਂਮਾਰੀ ਦੇ ਚਲਦੇ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਵੀ ਕਿਹਾ ਗਿਆ।
ਇਸ ਮੌਕੇ ਤੇ ਰਾਜਵਿੰਦਰ ਸਿੰਘ, ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਰੂਪਨਗਰ ਵਲੋਂ ਹਾਜਰ ਲਾਭਪਾਤਰੀਆਂ ਨੂੰ ਸਕੀਮ ਅਧੀਨ ਸਰਕਾਰ ਵਲੋਂ ਦਿੱਤੇ ਜਾਣ ਵਾਲੇ ਲਾਭਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ, ਸ੍ਰੀ ਜਤਿੰਦਰ ਸਿੰਘ,ਡੀ.ਸੀ.ਐਮ.,ਸ੍ਰੀ ਸੰਜੀਵ ਕੁਮਾਰ,ਬੀ.ਸੀ.ਐਮ. ਅਤੇ ਪਰਮਜੀਤ ਸਿੰਘ, ਸਰਪੰਚ ਮਲਿਕਪੁਰ (ਰੋਪੜ) ਹਾਜ਼ਰ ਸਨ।
ਪ੍ਰੋਗਰਾਮ ਦੇ ਅੰਤ ਵਿੱਚ ਸ੍ਰੀ ਅਮਰਦੀਪ ਸਿੰਘ ਗੁਜਰਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਰੂਪਨਗਰ ਵਲੋ ਹਾਜਰ ਅਧਿਕਾਰੀਆ ਅਤੇ ਲਾਭਪਾਤਰੀਆਂ ਦਾ ਧੰਨਵਾਦ ਕੀਤਾ ਗਿਆ।