- ਇਤਰਾਜਯੋਗ ਫੋਟੋਆਂ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੇ ਨੌਜਵਾਨ ਕਰਦਾ ਬਣਾਉਂਦੇ ਰਿਹਾ ਲੜਕੀ ਨਾਲ ਸਬੰਧ, ਮਾਮਲਾ ਦਰਜ
ਫਿਰੋਜ਼ਪੁਰ 20 ਨਵੰਬਰ 2020 - ਅੱਠਵੀਂ ਜਮਾਤ ਵਿਚ ਪੜ੍ਹਦੀ ਲੜਕੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਵਿਚ ਥਾਣਾ ਲੱਖੋਕੇ ਬਹਿਰਾਮ ਦੀ ਪੁਲਿਸ ਨੇ ਇਕ ਨੌਜਵਾਨ ਖਿਲਾਫ 365-ਏ, 376 ਆਈਪੀਸੀ 3/4 ਦਾ ਪ੍ਰੋਟੇਕਸ਼ਨ ਆਫ ਚਿਲਡਰਨ ਫਰਾਮ ਸੈਕੂਅਲ ਅਉਫੀਨੈਂਸ ਐਕਟ 2012 ਤਹਿਤ ਮਾਮਲਾ ਦਰਜ ਕੀਤਾ ਹੈ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਜੋਗਿੰਦਰ ਕੌਰ ਨੇ ਦੱਸਿਆ ਕਿ ਇਹ ਮੁਕੱਦਮਾ ਇਕ ਫਾਇਲ ਨੰਬਰ 3550/ਸੀ ਮਿਤੀ 18 ਨਵੰਬਰ 2020 ਮੁਤਲਕ ਮੁਕੱਦਮਾ ਨੰਬਰ 363 (ਜੀਰੋ ਐੱਫਆਈਆਰ) ਮਿਤੀ 23 ਅਕਤੂਬਰ 2020 ਅ/ਧ 363-ਏ/376 ਆਈਪੀਸੀ 3/4 ਦਾ ਪ੍ਰੋਟੇਕਸ਼ਨ ਆਫ ਚਿਲਡਰਨ ਫਰਾਮ ਸੈਕੂਅਲ ਅਉਫੀਨੈਂਸ ਐਕਟ 2012 ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਸਮੇਤ ਸਬੰਧ ਕਾਗਜ਼ਾਤ ਅਗਲੀ ਤਫਤੀਸ਼ ਲਈ ਮਾਨਯੋਗ ਐੱਸਐੱਸਪੀ ਫਿਰੋਜ਼ਪੁਰ ਵੱਲੋਂ ਮੌਸੂਲ ਹੋਈ ਹੈ। ਸਬ ਇੰਸਪੈਕਟਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨ ਮੁਤਾਬਿਕ ਜਦ ਉਹ ਅੱਠਵੀਂ ਜਮਾਤ ਵਿਚ ਪੜ੍ਹਦੀ ਸੀ ਤਾਂ ਉਸ ਦੀ ਜਾਣ ਪਛਾਣ ਗਗਨਦੀਪ ਸਿੰਘ ਉਰਫ ਗੋਗੀ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਗੱਟੀ ਮੱਤੜ ਨਾਲ ਹੋ ਗਈ ਸੀ।
ਸ਼ਿਕਾਇਤਕਰਤਾ ਲੜਕੀ ਨੇ ਦੱਸਿਆ ਕਿ ਕਰੀਬ 1 ਸਾਲ ਪਹਿਲਾ ਗਗਨਦੀਪ ਸਿੰਘ ਉਸ ਨੂੰ ਵਰਗਲਾ ਕੇ ਪਿੰਡ ਚੱਕ ਸੋਮੀਆ (ਅਵਾਨ) ਲੈ ਗਿਆ, ਜਿਥੇ ਉਸ ਨੇ ਉਸ ਦੀ ਮਰਜ਼ੀ ਦੇ ਬਗੈਰ ਉਸ ਨਾਲ ਸਰੀਰਿਕ ਸਬੰਧ ਬਣਾਏ। ਗਗਨਦੀਪ ਸਿੰਘ ਨੇ ਬਾਅਦ ਵਿਚ ਉਸ ਦੀ ਨਿਊਡ ਇਤਰਾਜਯੋਗ ਫੋਟੋਆਂ ਵਾਇਰਲ ਕਰਨ ਸਬੰਧੀ ਧਮਕੀਆਂ ਦੇ ਕੇ ਉਸ ਨੂੰ ਆਪਣੇ ਪਿੰਡ ਗੱਟੀ ਮੱਤੜ ਬੁਲਾ ਕੇ ਉਸ ਦੀ ਮਰਜ਼ੀ ਦੇ ਖਿਲਾਫ ਵਿਆਹ ਕਰਵਾਉਣ ਦਾ ਕਹਿ ਕੇ ਸਰੀਰਿਕ ਸਬੰਧ ਬਣਾਏ ਅਤੇ ਮਿਤੀ 8 ਜੁਲਾਈ 2020 ਨੂੰ ਦੋਸ਼ੀ ਗਗਨਦੀਪ ਸਿੰਘ ਨੇ ਉਸ ਦੇ ਪਿੰਡ ਉਸ ਨੂੰ ਕਰੀਬ ਸਾਢੇ 10 ਵਜੇ ਰਾਤ ਵਰਗਲਾ ਕੇ ਲੈ ਗਿਆ ਤੇ ਪਿੰਡ ਦੇ ਬਾਹਰ ਕਿਸੇ ਅਣਪਛਾਤੀ ਜਗ੍ਹਾ 'ਤੇ ਲੈ ਗਿਆ ਤੇ ਉਸ ਦੀ ਮਰਜ਼ੀ ਦੇ ਖਿਲਾਫ ਸਬੰਧ ਬਣਾਏ। ਇਸ ਮਾਮਲੇ ਦੀ ਜਾਂਚ ਸਬ ਇੰਸਪੈਕਟਰ ਜੋਗਿੰਦਰ ਕੌਰ ਕਰ ਰਹੀ ਹੈ।