ਹਰਜਿੰਦਰ ਸਿੰਘ ਭੱਟੀ
ਐਸ ਏ ਐਸ ਨਗਰ 23 ਨਵੰਬਰ 2020 : ਡਾ. ਰਾਜੇਸ ਕੁਮਾਰ ਰਹੇਜਾ ਜੋ ਕਿ ਰਾਜ ਪੱਧਰ ਤੇ ਦਫਤਰ ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ,ਪੰਜਾਬ, ਐਸ.ਏ.ਐਸ ਨਗਰ ਮੁੱਖ ਦਫਤਰ ਵਿਖੇ ਡਿਪਟੀ ਡਾਇਰੈਕਟਰ ਖੇਤੀਬਾੜੀ (ਕਪਾਹ ਵਿਸਥਾਰ),ਪੰਜਾਬ ਵਜੋ ਸੇਵਾ ਨਿਭਾ ਰਹੇ ਹਨ ਨੇ ਅੱਜ ਵਾਧੂ ਚਾਰਜ ਦੇ ਤੌਰ ਤੇ ਬਤੌਰ ਮੁੱਖ ਖੇਤੀਬਾੜੀ ਅਫਸਰ, ਐਸ.ਏ.ਐਸ ਨਗਰ ਜੁਆਇੰਨ ਕੀਤਾ ਗਿਆ ਹੈ। ਇਹਨਾਂ ਵੱਲੋ ਮੁੱਖ ਦਫਤਰ ਵਿਖੇ ਬਜਟ ਤੇ ਯੋਜਨਾ ਅਫਸਰ ਅਤੇ ਐਗਰੋਨੋਮਿਸਟ ਦੀਆਂ ਅਸਾਮੀਆਂ ਤੇ ਕੰਮ ਕੀਤਾ ਗਿਆ ਹੈ।
ਇਸ ਤੌ ਇਲਾਵਾ ਇਹਨਾਂ ਵੱਲੋ ਸਾਲ 1992 ਤੋ 2005 ਤੱਕ ਕੰਢੀ ਖੇਤਰ ਵਿੱਚ ਖੇਤੀਬਾੜੀ ਵਿਕਾਸ ਅਫਸਰ ਦੀ ਅਸਾਮੀ ਤੇ ਕੰਮ ਕਰਦਿਆਂ ਮੇਡੀਸਨਲ ਅਤੇ ਐਰੋਮੈਟਿਕਸ ਪਲਾਂਟਸ, ਵਾਟਰ ਰਿਸੋਰਸ ਮੈਨੇਜਮੈਂਟ, ਵਾਟਰ ਸੈਡ ਮੈਨੇਜਮੇਂਟ ਸਬੰਧੀ ਮਾਹਿਰ ਦੇ ਤੌਰ ਤੇ ਸੇਵਾ ਨਿਭਾਇਆਂ ਹਨ।