← ਪਿਛੇ ਪਰਤੋ
ਮਾਨਸਾ, 23 ਨਵੰਬਰ: ਸੇਵਾ ਕੇਂਦਰ ਹੁਣ ਪ੍ਰਧਾਨ ਮੰਤਰੀ ਸਟਰੀਟ ਵੈਂਡਰ ਆਤਮ ਨਿਰਭਰ ਨਿਧੀ ਸਕੀਮ ਅਧੀਨ ਸਟਰੀਟ ਵੈਂਡਰਜ਼ ਨੂੰ ਸੇਵਾਵਾਂ ਮੁਹੱਈਆ ਕਰਵਾਉਣਗੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਕਰਜ਼ੇ ਲਈ ਬਿਨੈ ਪੱਤਰ (ਸਟਰੀਟ ਵੈਂਡਰਜ਼) ਅਤੇ ਸਿਫਾਰਸ਼ ਪੱਤਰ ਲਈ ਬਿਨੈ ਪੱਤਰ (ਸਟਰੀਟ ਵੈਂਡਰਜ਼) ਲਈ ਸੇਵਾਵਾਂ ਹੁਣ ਜਿ਼ਲ੍ਹੇ ਦੇ ਸੇਵਾ ਕੇਂਦਰਾਂ ਵਿਚ ਉਪਲੱਬਧ ਹੋਣਗੀਆਂ। ਉਨ੍ਹਾਂ ਦੱਸਿਆ ਕਿ ਹਰੇਕ ਸੇਵਾ ਲਈ 30 ਰੁਪਏ ਫੀਸ ਨਿਰਧਾਰਤ ਕੀਤੀ ਗਈ ਹੈ। ਕੇਂਦਰ ਸਰਕਾਰ ਦੀ ਆਤਮ ਨਿਰਭਰ ਨਿਧੀ ਸਕੀਮ ਅਧੀਨ ਲੋਨ ਆਦਿ ਸੇਵਾਵਾਂ ਲਈ ਸਟਰੀਟ ਵੈਂਡਰਜ਼ ਬਿਨੈ ਪੱਤਰ ਜਮ੍ਹਾਂ ਕਰਵਾਉਣ ਲਈ ਸਬੰਧਤ ਦਸਤਾਵੇਜ਼ਾਂ ਨਾਲ ਆਪਣੇ ਨੇੜਲੇ ਸੇਵਾ ਕੇਂਦਰਾਂ ਦਾ ਦੌਰਾ ਕਰ ਸਕਦੇ ਹਨ।
Total Responses : 260