ਸ਼ਰਧਾ ਦਿਵਸ ਮੌਕੇ ਸਰਹਿੰਦ ਵਿਖੇ ਲਗਾਏ ਮੈਡੀਕਲ ਕੈਂਪ ਦੀ ਦ੍ਰਿਸ਼
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 22 ਨਵੰਬਰ : ਵਿਸ਼ਵ ਜਾਗ੍ਰਤੀ ਮਿਸ਼ਨ ਸਰਹਿੰਦ ਵੱਲੋਂ ਸ਼ਰਧਾ ਦਿਵਸ (ਬਜ਼ੁਰਗ ਦਿਨ ) ਮੌਕੇ ਰਾਣਾ ਮੁਨਸ਼ੀ ਵਿਦਿਆ ਮੰਦਿਰ ਸਕੂਲ ਸਰਹਿੰਦ ਵਿੱਚ ਇੱਕ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ ,ਜਿਸ ਵਿੱਚ ਵੱਖ ਵੱਖ ਬਿਮਾਰਿਆਂ ਤੋਂ ਪੀੜਤ 535 ਮਰੀਜਾਂ ਦਾ ਚੈਕਅਪ ਕੀਤਾ ਗਿਆ , ਇਸ ਕੈਂਪ ਵਿੱਚ ਰਾਣਾ ਬਵਾਸੀਰ ਅਤੇ ਮਲਟੀਸਪੈਸ਼ਲ ਹੌਸਪੀਟਲ ਅਤੇ ਢਿੱਲੋਂ ਆਈ ਸੈਂਟਰ ਹੌਸਪੀਟਲਾ ਦੀਆ ਟੀਮਾਂ ਨੇ ਮਰੀਜਾਂ ਦਾ ਚੈਕਅਪ ਕੀਤਾ ,ਇਸ ਕੈਂਪ ਵਿੱਚ ਐਸ ,ਡੀ ,ਐੱਮ ਡਾ ਸੰਜੀਵ ਕਪੂਰ ਮੁੱਖ ਮਹਿਮਾਨ ਅਤੇ ਗੁਰਜਿੰਦਰ ਸਿੰਘ ਤਹਿਸੀਲਦਾਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ , ਇਸ ਮੌਕੇ ਕਰੋਨਾ ਦੀਆ ਸਾਵਧਾਨੀਆਂ ਦੀ ਪੂਰੀ ਤਰਾਂ ਪਾਲਣਾ ਕੀਤੀ ਗਈ ਅਤੇ ਅਤੇ ਆਏ ਹੋਏ ਮਰੀਜਾਂ ਅਤੇ ਲੋਕਾਂ ਨੂੰ ਵੀ ਜਾਗਰੁਕ ਕੀਤਾ ਗਿਆ ,ਇਸ ਮੌਕੇ ਵਿਸ਼ਵ ਜਾਗ੍ਰਤੀ ਮਿਸ਼ਨ ਪ੍ਰਧਾਨ ਅਸ਼ਵਨੀ ਗਰਗ ,ਡਾ ਹਿਤੇਦਰ ਸੂਰੀ ,ਸ੍ਰੀ ਜਗਦੀਸ਼ ਵਰਮਾ ,ਆਦਿ ਹਾਜ਼ਰ ਸਨ !