ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 25 ਨਵੰਬਰ 2020 - ਸ਼ਹਿਰ ਅੰਦਰ ਇੱਕ ਘਰ ਅੱਗੇ ਖੜ੍ਹੇ ਮੋਟਰਸਾਇਕਲ ਦੇ ਚੋਰੀ ਹੋਣ ਦਾ ਸਮਾਚਾਰ ਹੈ। ਚੋਰ ਦੀ ਪਛਾਣ ਨਹੀਂ ਹੋ ਸਕੀ ਹੈ, ਪਰ ਫਿਲਹਾਲ ਪੁਲਸ ਨੇ ਸ਼ਿਕਾਇਤ ਦੇ ਅਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਕੋਲ ਦਰਜ ਕਰਾਈ ਸ਼ਿਕਾਇਤ ਵਿੱਚ ਅਨਿਲ ਕੁਮਾਰ ਪੁੱਤਰ ਕੈਲਾਸ਼ ਚੰਦਰ ਵਾਸੀ ਮੋਹਨ ਲਾਲ ਗਲੀ ਨੇ ਦੱਸਿਆ ਕਿ ਜਲਾਲਾਬਾਦ ਰੋਡ ਵਿਖੇ ਉਸਦੀ ਇਲੈਕਟੋ੍ਰਨਿਕਸ ਦੀ ਦੁਕਾਨ ਹੈ। 23 ਨਵੰਬਰ ਦੇ ਦਿਨ ਉਹ ਸ਼ਾਮ ਦੇ ਕਰੀਬ 4 ਵਜੇ ਆਪਣੇ ਮੋਟਰਸਾਇਕਲ ਨੰਬਰ ਪੀਬੀ 30ਕਊ 4104 ’ਤੇ ਸਵਾਰ ਹੋ ਕੇ ਆਪਣੇ ਘਰ ਖ਼ਾਣਾ ਖ਼ਾਣ ਲਈ ਗਿਆ, ਜਿਸਨੇ ਆਪਣਾ ਮੋਟਰਸਾਇਕਲ ਘਰ ਦੇ ਗੇਟ ਅੱਗੇ ਖੜ੍ਹਾ ਕਰ ਦਿੱਤਾ ਤੇ ਜਦੋਂ ਖ਼ਾਣਾ ਖ਼ਾ ਕੇ ਵਾਪਿਸ ਆ ਕੇ ਵੇਖਿਆ ਤਾਂ ਉਥੋਂ ਉਸਦਾ ਮੋਟਰਸਾਇਕਲ ਗਾਇਬ ਸੀ, ਜਿਸਦਾ ਕਾਫ਼ੀ ਪਤਾ ਕੀਤਾ, ਪਰ ਕਿਤੋਂ ਮੋਟਰਸਾਇਕਲ ਨਾ ਮਿਲਿਆ। ਉਸਨੇ ਦੱਸਿਆ ਕਿ ਮੋਟਰਸਾਇਕਲ ਦੀ ਕੀਮਤ ਕਰੀਬ 25 ਹਜ਼ਾਰ ਰੁਪਏ ਸੀ। ਜਾਂਚ ਅਧਿਕਾਰੀ ਏਐਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੇ ਅਣਪਛਾਤੇ ਚੋਰ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।