ਪਟਿਆਲਾ, 29 ਨਵੰਬਰ 2020 - ਮੋਹਨ ਸਿੰਘ ਭੈਣੀ ਸਾਹਿਬ ਪ੍ਰਧਾਨ ਆਲ ਇੰਡੀਆ ਰਾਮਗੜ੍ਹੀਆ ਬੋਰਡ (ਰਜਿਸਟਰਡ) ਨੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ ਤੇ ਵਿਸ਼ਵ ਭਰ ਦੇ ਲੋਕਾਂ ਨੂੰ ਨਿੱਘੀਆਂ ਵਧਾਈਆਂ ਦਿੱਤੀਆਂ। ਅੱਜ ਇੱਕ ਸੰਦੇਸ਼ ਵਿੱਚ ਸ਼੍ਰੀ ਮੋਹਨ ਸਿੰਘ ਭੈਣੀ ਸਾਹਿਬ ਨੇ ਵਿਸ਼ਵ ਭਰ ਦੇ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਰਸਾਈ ਵਿਚਾਰਧਾਰਾ ਨੂੰ ਅਸਲ ਭਾਵਨਾ ਵਿੱਚ ਅਪਨਾਉਣ ਲਈ ਪ੍ਰੇਰਿਤ ਕੀਤਾ।
ਇਥੇ ਜਾਰੀ ਇੱਕ ਬਿਆਨ ਵਿੱਚ ਮੋਹਨ ਸਿੰਘ ਭੈਣੀ ਸਾਹਿਬ ਪ੍ਰਧਾਨ ਨੇ ਕਿਹਾ ਅੱਜ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਆਰ, ਹਮਦਰਦੀ, ਬਰਾਬਰੀ, ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਮਨੁੱਖ ਨੂੰ ਜੀਵਨ ਵਿੱਚ ਅੱਗੇ ਵਧਾਉਣ ਵਿੱਚ ਅਤਿਅੰਤ ਮਹੱਤਵ ਰੱਖਦਾ ਹੈ।