← ਪਿਛੇ ਪਰਤੋ
ਦੀਪਕ ਜੈਨ
ਜਗਰਾਓਂ, 1 ਦਸੰਬਰ 2020 - ਮੋਟਰਸਾਇਕਲ ਸਵਾਰ ਵਲੋਂ ਕਾਰ ਵਿਚ ਬੈਠੇ ਇਕ ਵਿਅਕਤੀ 'ਤੇ ਫਾਇਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ 'ਤੇ ਪੁਲਿਸ ਵਲੋਂ ਥਾਣਾ ਸਦਰ ਵਿਖੇ ਮੁਕਦਮਾ ਦਰਜ ਕਰ ਲਿਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੀ ਐੱਸ ਆਈ ਕਮਲਦੀਪ ਕੌਰ ਨੇ ਦੱਸਿਆ ਕਿ ਪੁਲਿਸ ਕੋਲ ਪ੍ਰਗਟ ਸਿੰਘ ਨਿਵਾਸੀ ਸਰਹਾਲੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਕਲ ਸ਼ਾਮ ਨੂੰ ਉਹ ਆਪਣੇ ਪਿੰਡ ਤੋਂ ਲੁਧਿਆਣਾ ਜਾ ਰਿਹਾ ਸੀ ਤਾਂ ਜਦੋ ਉਹ ਪਿੰਡ ਸਿੱਧਵਾਂ ਕਲਾ ਕੋਲ ਪੁੱਜਾ ਤਾਂ ਇੱਕ ਢਾਬੇ ਨਜਦੀਕ ਜਾਕੇ ਇਕ ਮੋਟਰਸਾਇਕਲ ਸਵਾਰ ਅਣਪਛਾਤੇ ਵਿਅਕਤੀ ਨੇ ਉਸਨੂੰ ਹੱਥ ਦੇ ਕੇ ਰੋਕਣ ਲਈ ਕਿਹਾ ਅਤੇ ਇਕੋ ਦਮ ਮੇਰੀ ਕਾਰ ਅੱਗੇ ਆ ਗਿਆ ਅਤੇ ਜਦੋ ਮੈਂ ਕਾਰ ਰੋਕੀ ਤਾਂ ਉਸਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਦੋ ਫਾਇਰ ਕਾਰ ਸੀ ਅਗਲੀ ਸੱਜੀ ਤਾਕੀ ਅਤੇ ਦੋ ਪਿਛਲੀ ਸੱਜੀ ਤਾਕੀ 'ਤੇ ਲੱਗੇ। ਜਿਸ 'ਤੇ ਪੁਲਿਸ ਵਲੋਂ ਥਾਣਾ ਸਦਰ ਜਗਰਾਓਂ ਵਿਖੇ ਅਣਪਛਾਤੇ ਵਿਅਕਤੀ ਖਿਲਾਫ 307 ਆਈਪੀਸੀ , 25-27-54-59 ਆਰਮਜ਼ ਐਕਟ ਤਹਿਤ ਮੁਕਦਮਾ ਦਰਜ ਕਰ ਲਿਆ ਹੈ।
Total Responses : 266