ਸਰਪੰਚ,ਪੰਚ,ਜਿਲਾ ਪ੍ਰੀਸ਼ਦ ,ਬਲਾਕ ਸੰਮਤੀ ਮੈਂਬਰ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ, 01 ਦਸੰਬਰ : ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਸਰਪੰਚਾਂ,ਪੰਚਾਂ ਬਲਾਕ ਸੰਮਤੀ ਮੈਂਬਰਾਂ ਅਤੇ ਜ਼ਿਲ੍ਹਾ ਪ੍ਰੀਸਦ ਮੈਂਬਰਾਂ ਨੇ ਮੋਦੀ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰਦਿਆਂ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਿਮਾਇਤ ਦਾ ਅਹਿਦ ਕੀਤਾ, ਇਸ ਪ੍ਰਦਰਸ਼ਨ ਵਿੱਚ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਵੀ ਸ਼ਮੂਲੀਅਤ ਕੀਤੀ, ਇਸ ਮੌਕੇ ਨਰਿੰਦਰ ਮੋਦੀ ਦਾ ਪੁਤਲਾ ਵੀ ਫੂਕਿਆ ਗਿਆ ਨਾਲੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ
ਇਸ ਮੌਕੇ ਸਰਪੰਚਾਂ ਤੇ ਪੰਚਾਂ , ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਨੇ ਕਿਹਾ ਕਿ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਹਨ ਅਤੇ ਮੋਦੀ ਸਰਕਾਰ ਨੇ ਇਹ ਕਾਲੇ ਕਾਨੂੰਨ ਲਿਆ ਕਿ ਦੇਸ਼ ਦੀ ਰੀੜ ਦੀ ਹੱਡੀ ਤੇ ਸੱਟ ਮਾਰੀ ਹੈ ਅਤੇ ਦੇਸ਼ ਦਾ ਵੱਡਾ ਨੁਕਸਾਨ ਕੀਤਾ ਹੈ , ਉਹਨਾਂ ਕਿਹਾ ਕਿ ਸ਼ਾਂਤਮਈ ਰੂਪ ਵਿੱਚ ਦਿੱਲੀ ਵੱਲ ਜਾ ਰਹੇ ਕਿਸਾਨਾਂ ਤੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਮਨੋਹਰ ਲਾਲ ਖੱਟਰ ਨੇ ਜੋ ਕਾਰਵਾਈ ਕੀਤੀ ਹੈ, ਉਹ ਅਤਿ ਨਿੰਦਣਯੋਗ ਹੈ
ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ ਤੇ ਕਿਸਾਨਾਂ ਨਾਲ ਹਰ ਹਾਲਾਤ ਵਿੱਚ ਖੜ੍ਹੇ ਰਹਿਣਗੇ , ਉਨ੍ਹਾਂ ਕਿਹਾ ਕਿ ਜੇ ਕਿਸਾਨ ਹੈ ਤਾਂ ਹੀ ਦੇਸ਼ ਹੈ ਤੇ ਤਾਂ ਹੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹਨ ,ਜੇ ਕਿਸਾਨ ਬਰਬਾਦ ਹੋਇਆ ਤਾਂ ਦੇਸ਼ ਵੀ ਬਰਬਾਦ ਹੋਵੇਗੇ ਤੇ ਪ੍ਰਧਾਨ ਮੰਤਰੀ ਵੀ ਬਰਬਾਦ ਹੋ ਜਾਣਗੇ, ਇਸ ਲਈ ਨਰਿੰਦਰ ਮੋਦੀ ਆਪਣਾ ਹਿਟਲਰਸ਼ਾਹੀ ਰਵਈਆ ਛੱਡ ਕੇ ਫ਼ੌਰੀ ਤੌਰ ਉਤੇ ਕਿਸਾਨਾਂ ਦੀਆਂ ਮੰਗਾਂ ਮੰਨਣ, ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ। ਪਹਿਲਾਂ ਤਾਂ ਸ਼ਾਂਤਮਈ ਰੂਪ ਵਿੱਚ ਦਿੱਲੀ ਵੱਲ ਵੱਧ ਰਹੇ ਕਿਸਾਨਾਂ ਨੂੰ ਹਿੰਸਕ ਢੰਗ ਨਾਲ ਹਰਿਆਣਾ ਵਿਚਲੀ ਭਾਜਪਾ ਸਰਕਾਰ ਨੇ ਰੋਕਣ ਦੀ ਕੋਸਿ਼ਸ਼ ਕੀਤੀ ਤੇ ਹੁਣ ਦਿੱਲੀ ਦੀ ਹੱਦ ਉੱਤੇ ਕਿਸਾਨਾਂ ਨੂੰ ਬੈਠਣ ਲਈ ਮਜਬੂਰ ਕਰ ਕੇ ਕੇਂਦਰ ਸਰਕਾਰ ਗੱਲਬਾਤ ਸਬੰਧੀ ਲਾਰੇ ਲਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਲੋਕ ਪੱਖੀ ਨਜ਼ਰੀਆ ਅਪਣਾ ਕੇ ਕਿਸਾਨਾਂ ਦੀਆਂ ਮੰਗਾਂ ਫੌਰੀ ਮੰਨੇ।ਇਸ ਮੌਕੇ ਜਿਲਾ ਪ੍ਰਧਾਨ ਸ਼ੁਭਾਸ਼ ਸੂਦ ਵੀ ਸ਼ਾਮਿਲ ਹੋਏ।ਇਸ ਮੌਕੇ ਸਮੂਹ ਜਿਲਾ ਪ੍ਰੀਸ਼ਦ ਮੈਂਬਰ,ਬਲਾਕ ਸੰਮਤੀ ਮੈਂਬਰ,ਸਰਪੰਚ,ਪੰਚ,ਸਾਬਕਾ ਕੌਂਸਲਰ ਤੇ ਹੋਰ ਪਤਵੰਤੇ ਹਾਜ਼ਰ ਸਨ।
ਨਰਿੰਦਰ ਮੋਦੀ ਦਾ ਪੁੱਤਲਾ ਫੁੱਕਦੇ ਹੋਏ ਇਲਾਕੇ ਦੇ ਸਰਪੰਚ,ਪੰਚ ਅਤੇ ਹੋਰ