ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 3 ਦਸੰਬਰ 2020 - ਖਾਲਸਾ ਸੇਵਾ ਵੈਲਫੇਅਰ ਸੁਸਾਇਟੀ (ਰਜਿ.) ਲੋਹੀਆਂ ਵਲੋਂ ਇਲਾਕਾ ਸੁਲਤਾਨਪੁਰ ਲੋਧੀ , ਲੋਹੀਆਂ ਦੀਆਂ ਸੰਗਤਾਂ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ 4 ਦਸੰਬਰ ਦੀ ਰਾਤ ਨੂੰ ਕਰਵਾਇਆ ਜਾ ਰਿਹਾ 12 ਵਾਂ ਸਲਾਨਾ ਹਰਿ ਜੱਸ ਕੀਰਤਨ ਦਰਬਾਰ ਦਾ ਰਾਤ ਦੇ ਕਰਫਿਉ ਕਾਰਨ ਸਮਾਂ ਤਬਦੀਲ ਕੀਤਾ ਗਿਆ ਹੈ।
ਇਸ ਸੰਬੰਧੀ ਤਿਆਰੀਆਂ ਲਈ ਪ੍ਰਬੰਧਕਾਂ ਦੀ ਹੋਈ ਵਿਸ਼ੇਸ਼ ਮੀਟਿੰਗ ਉਪਰੰਤ ਧਰਮ ਪ੍ਰਚਾਰ ਕਮੇਟੀ ਮਾਝਾ ਜੋਨ ਦੇ ਪ੍ਰਚਾਰਕ ਭਾਈ ਹਰਜੀਤ ਸਿੰਘ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ 4 ਦਸੰਬਰ ਨੂੰ ਪਹਿਲਾਂ ਸਵੇਰੇ 9:30 ਵਜੇ ਸ਼੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪੈਣਗੇ ਤੇ ਸਮਾਗਮ ਚ ਇਲਾਕੇ ਦੇ ਜਥੇ ਹਾਜਰੀ ਭਰਨਗੇ ਉਸ ਤੋਂ ਬਾਅਦ ਸ਼ਾਮ 4 ਵਜੇ ਤੋਂ ਰਾਤ 9:30 ਤੱਕ ਸਲਾਨਾ ਹਰਿ ਜੱਸ ਕੀਰਤਨ ਦਰਬਾਰ ਆਯੋਜਿਤ ਕੀਤਾ ਜਾਵੇਗਾ।
ਜਿਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ , ਮਹਾਨ ਕਥਾ ਵਾਚਕ ਭਾਈ ਪਿੰਦਰਪਾਲ ਸਿੰਘ , ਭਾਈ ਜਸਵੀਰ ਸਿੰਘ ਪਊਟਾ ਸਾਹਿਬ ਵਾਲੇ ,ਭਾਈ ਰਵਿੰਦਰ ਸਿੰਘ ਤੇ ਭਾਈ ਸਤਿੰਦਰਬੀਰ ਸਿੰਘ ਦੋਵੇਂ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸੰਗਤਾਂ ਨੂੰ ਕਥਾ ਤੇ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ ਅਤੇ ਭਾਈ ਹਰਜੀਤ ਸਿੰਘ ਸੁਲਤਾਨਪੁਰ ਲੋਧੀ ਇੰਚਾਰਜ ਮਾਝਾ ਜੋਨ ਸਟੇਜ ਸੰਚਾਲਨ ਦੀ ਸੇਵਾ ਨਿਭਾਉਣਗੇ। ਇਸ ਸਮੇ ਭਾਈ ਗੁਰਦੀਪ ਸਿੰਘ , ਡਾਕਟਰ ਜਗਜੀਤ ਸਿੰਘ,ਸ:ਬਲਜੀਤ ਸਿੰਘ, ਪਰਮਜੀਤ ਸਿੰਘ,ਸ:ਮੰਗਲ ਸਿੰਘ,ਸ:ਜਸਵੰਤ ਸਿੰਘ,ਰੂੜ ਸਿੰਘ , ਭਾਈ ਮੇਜਰ ਸਿੰਘ ਭਗਤ ਪ੍ਰਚਾਰਕ ਵੀ ਹਾਜਰ ਸਨ।