ਦੀਪਕ ਜੈਨ
ਜਗਰਾਓਂ, 4 ਦਸੰਬਰ 2020 - ਬਿਜਲੀ ਵਿਭਾਗ ਸ਼ਹਿਰੀ ਉਪਮੰਡਲ ਜਗਰਾਓਂ ਵਲੋਂ ਸ਼ਨੀਵਾਰ ਨੂੰ ਬਿਜਲੀ ਦੀ ਸਪਲਾਈ ਬੰਦ ਰਹੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੰਜੀਨੀਅਰ ਗੁਪ੍ਰੀਤ ਸਿੰਘ ਕੰਗ ਨੇ ਦੱਸਿਆ ਕਿ ਸਿਟੀ ਫੀਡਰ ਨੰਬਰ 5 ਉਪਰ ਮੁਰੰਮਤ ਕੀਤੀ ਜਾਣੀ ਹੈ।
ਇਸ ਲਈ ਫੀਡਰ ਉਪਰ ਪੈਂਦੇ ਏਰੀਏ ਮੇਨ ਬਜਾਰ , ਗੀਤ ਕਲੋਨੀ , ਬਾਜਵਾ ਕਲੋਨੀ, ਪੁਰਾਣੀ ਸਬਜ਼ੀ ਮੰਡੀ, ਅਗਵਾੜ ਲੋਪੋ , ਸ਼ਾਸਤਰੀ ਨਗਰ ਆਦਿ ਬਿਜਲੀ ਸਪਲਾਈ ਸਵੇਰੇ 9 ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗੀ।