ਡਾਇਰੈਕਟਰ ਪ੍ਰਿੰਸੀਪਲ ਡਾ ਕਸ਼ਮੀਰ ਸਿੰਘ
ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ ; 03 ਦਸੰਬਰ : ਕਾਲਜ ਦੇ ਜ਼ੁਆਲੋਜੀ ਵਿਭਾਗ ਦੁਆਰਾ "ਸਜਾਵਟੀ ਮੱਛੀ ਪਾਲਣ" ਵਿਸ਼ੇ ਤੇ ਆਨਲਾਈਨ ਢੰਗ ਰਾਹੀ ਇਕ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਵਕਤਾ ਦੇ ਤੌਰ ਤੇ ਗਡਵਾਸੂ ਲੁਧਿਆਣਾ ਤੋਂ ਸਹਾਇਕ ਸਾਇੰਟਿਸਟ ਡਾ ਸਚਿਨ ਓਂਕਾਰ ਨੇ ਸ਼ਿਰਕਤ ਕੀਤੀ ,ਉਨ੍ਹਾਂ ਵਿਦਿਆਰਥੀਆਂ ਨੂੰ ਵਿਸਥਾਰ ਸਹਿਤ ਮੱਛੀ ਪਾਲਣ, ਇਕਵੇਰੀਅਮ ਸਥਾਪਿਤ ਕਰਨ ਅਤੇ ਇਸ ਸਬੰਧੀ ਤਕਨੀਕੀ ਢੰਗਾਂ ਬਾਰੇ ਜਾਣਕਾਰੀ ਦਿੱਤੀ ,ਉਨ੍ਹਾਂ ਕਿਹਾ ਕਿ ਇਸ ਵੇਲੇ ਸਜਾਵਟੀ ਮੱਛੀ ਪਾਲਣ ਦਾ ਸ਼ੌਕ ਬਹੁਤ ਵਧ ਰਿਹਾ ਹੈ ਅਤੇ ਇਹ ਇਕ ਚੰਗਾ ਵਪਾਰ ਬਣ ਸਕਦਾ ਹੈ, ਉਨ੍ਹਾਂ ਵਿਦਿਆਰਥੀਆਂ ਨੂੰ ਛੋਟੀਆਂ ਛੋਟੀਆਂ ਯੂਨਿਟਾਂ ਬਣਾ ਕੇ ਇਸ ਦੀ ਸ਼ੁਰੂਆਤ ਕਰਨ ਦੇ ਢੰਗਾਂ ਬਾਰੇ ਦੱਸਿਆ , ਉਨ੍ਹਾਂ ਇਸ ਮੌਕੇ ਵਿਦਿਆਰਥੀਆਂ ਨੂੰ ਇਸ ਨਾਲ ਸਬੰਧਿਤ ਸਰਕਾਰ ਦੁਆਰਾ ਦਿੱਤੀਆਂ ਜਾਂਦੀਆਂ ਸਬਸਿਡੀਆਂ ਅਤੇ ਯੋਜਨਾਵਾਂ ਬਾਰੇ ਦੱਸਿਆ
ਇਸ ਸਬੰਧੀ ਗੱਲ ਕਰਦਿਆਂ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ ਕਸ਼ਮੀਰ ਸਿੰਘ ਨੇ ਕਿਹਾ ਕਿ ਕਾਲਜ ਹਮੇਸ਼ਾਂ ਹੀ ਆਪਣੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਯਤਨਸ਼ੀਲ ਰਹਿੰਦਾ ਹੈ।ਉਨ੍ਹਾਂ ਕਿਹਾ ਕਿ ਸਜਾਵਟੀ ਮੱਛੀ ਪਾਲਣ ਇੱਕ ਵੱਡੇ ਸਹਾਇਕ ਧੰਦੇ ਦੇ ਤੌਰ ਤੇ ਉੱਭਰਿਆ ਹੈ ਅਤੇ ਵਿਦਿਆਰਥੀ ਇਸ ਤੋਂ ਲਾਹਾ ਲੈ ਕੇ ਭਵਿੱਖ ਸਬੰਧੀ ਯੋਜਨਾਵਾਂ ਤਿਆਰ ਕਰ ਸਕਦੇ ਹਨ
ਕਾਲਜ ਦੇ ਜੂਆਲੋਜੀ ਵਿਭਾਗ ਦੇ ਮੁਖੀ ਪ੍ਰੋ ਪ੍ਰਦੀਪ ਕੌਰ ਸੰਧੂ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਕਿਹਾ ਕਿ ਜੁਆਲੋਜੀ ਵਿਭਾਗ ਹਮੇਸ਼ਾ ਹੀ ਆਪਣੇ ਵਿਦਿਆਰਥੀਆਂ ਨੂੰ ਉੱਦਮ ਦੇ ਖੇਤਰ ਵਿੱਚ ਅੱਗੇ ਵਧਾਉਣ ਲਈ ਯਤਨਸ਼ੀਲ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਜਿਹੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਇਸ ਮੌਕੇ ਵਿਭਾਗ ਤੋਂ ਡਾ ਹਰਪ੍ਰੀਤ ਕੌਰ, ਪ੍ਰੋ ਸਪਨਾ, ਪ੍ਰੋ ਸੋਫ਼ੀਆ ਤਨੇਜਾ ਅਤੇ ਡਾ ਗੁਰਪ੍ਰੀਤ ਕੌਰ ਹਾਜ਼ਰ ਸਨ