- ਡਿਪਟੀ ਕਮਿਸ਼ਨਰ ਨੇ ਕੀਤੀ ਡੀ.ਬੀ.ਈ.ਈ. ਆਨਲਾਈਨ ਨਾਮ ’ਚ ਮੋਬਾਇਲ ਐਪ ਦੀ ਸ਼ੁਰੂਆਤ
- ਮੋਬਾਇਲ ਐਪ ਰਾਹੀਂ ਜ਼ਰੂਰਤਮੰਦ ਨੌਜਵਾਨਾਂ ਨੂੰ ਘਰ ਬੈਠੇ ਹੀ ਮਿਲਣਗੇ ਰੋਜ਼ਗਾਰ ਦੇ ਬੇਹਤਰ ਮੌਕੇ : ਅਪਨੀਤ ਰਿਆਤ
- ਕਿਹਾ, ਕੋਵਿਡ ਦੇ ਮੁਸ਼ਕਿਲ ਦੌਰ ’ਚ ਨੋਜਵਾਨਾਂ ਦੇ ਲਈ ਵਰਦਾਨ ਸਾਬਤ ਹੋਵੇਗੀ ਡੀ.ਬੀ.ਈ.ਈ. ਆਨਲਾਈਨ ਐਪ
- ਗੁਗਲ ਪਲੇਅ ਸਟੋਰ ਅਤੇ ਐਪ ਸਟੋਰ ’ਤੇ ਡਾਊਨਲੋਡ ਕੀਤੀ ਜਾ ਸਕਦੀ ਹੈ ਡੀ.ਬੀ.ਈ.ਈ. ਆਨਲਾਈਨ ਐਪ
- ਐਪ ’ਚ ਬੇਰੋਜ਼ਗਾਰਾਂ ਅਤੇ ਇੰਪਲਾਅਰ ਦੋਵਾਂ ਦੇ ਲਈ ਦਿੱਤੇ ਗਏ ਹਨ ਆਪਸ਼ਨ
- ਐਪ ’ਚ ਸ਼ਾਮਲ ਹੈ ਜ਼ਿਲ੍ਹਾ ਰੋਜ਼ਗਾਰ ਬਿਊਰੋ ਵਲੋਂ ਦਿੱਤੀ ਜਾਣ ਵਾਲੀ ਹਰ ਸੁਵਿਧਾ
ਹੁਸ਼ਿਆਰਪੁਰ, 23 ਅਪ੍ਰੈਲ 2021 - ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਇਕ ਸ਼ਾਨਦਾਰ ਪਹਿਲ ਕਰਦਿਆਂ ਪੰਜਾਬ ਦੀ ਪਹਿਲੀ ਆਨਲਾਈਨ ਰੋਜ਼ਗਾਰ ਮੋਬਾਇਲ ਐਪ ਸ਼ੁਰੂ ਕੀਤੀ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਲੋਂ ਡੀ.ਬੀ.ਈ.ਈ. ਆਨਲਾਈਨ ਨਾਮ ਤੋਂ ਇਸ ਮੋਬਾਇਲ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਐਪ ਨੇ ਨੌਜਨਾਵਾਂ ਨੂੰ ਇਕ ਇਸ ਤਰ੍ਹਾਂ ਦਾ ਮੰਚ ਪ੍ਰਦਾਨ ਕੀਤਾ ਹੈ, ਜਿਸ ਰਾਹੀਂ ਉਹ ਕਿਤੇ ਵੀ ਬੈਠੇ ਡਿਜੀਟਲ ਮਾਧਿਅਮ ਨਾਲ ਨਾ ਸਿਰਫ ਨੌਕਰੀਆਂ ਦੇ ਲਈ ਜਾਣਕਾਰੀ ਹਾਸਲ ਕਰਕੇ ਬੇਨਤੀ ਪੱਤਰ ਦੇ ਸਕਣਗੇ, ਬਲਕਿ ਸਵੈ ਰੋਜ਼ਗਾਰ ਸ਼ੁਰੂ ਕਰਨ ਦੇ ਲਈ ਵੱਖ-ਵੱਖ ਸਰਕਾਰੀ ਯੋਜਨਾਵਾਂ ਤਹਿਤ ਕਰਜਾ ਸਬੰਧੀ ਬੇਨਤੀ ਪੱਤਰ ਵੀ ਕਰ ਸਕਣਗੇ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਗੁਗਲ ਪਲੇਅ ਸਟੋਰ ਜਾਂ ਐਪ ਸਟੋਰ ’ਤੇ ਜਾ ਕੇ ਇਸ ਐਪ ਨੂੰ ਡਾਊਨਲੋਡ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਐਪ ਨੂੰ ਸ਼ੁਰੂ ਕਰਨ ਦਾ ਕਰੈਡਿਟ ਜ਼ਿਲ੍ਹਾ ਰੋਜ਼ਗਾਰ ਬਿਊਰੋ ਦੀ ਟੀਮ ਨੂੰ ਜਾਂਦਾ ਹੈ, ਜਿਨ੍ਹਾਂ ਨੇ ਇਸਨੂੰ ਤਿਆਰ ਕਰਨ ਦੇ ਲਈ ਦਿਨ ਰਾਤ ਮਿਹਨਤ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਵਰਚੁਅਲ ਤਰੀਕੇ ਨਾਲ ਜ਼ਿਲ੍ਹੇ ਦੇ ਨੌਜਨਾਵਾਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਇਸ ਐਪ ਦੇ ਬਾਰੇ ਵਿੱਚ ਵਿਸਥਾਰ ਨਾਲ ਜਾਣਕਾਰੀ ਵੀ ਦਿੱਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਉਣ ਵਿੱਚ ਰੋਜ਼ਗਾਰ ਬਿਊਰੋ ਇਕ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ, ਜਿਸ ਦਾ ਹਜ਼ਾਰਾਂ ਨੌਜਵਾਨਾਂ ਨੇ ਲਾਭ ਚੁੱਕਿਆ ਹੈ ਅਤੇ ਭਵਿੱਖ ਵਿੱਚ ਵੀ ਇਹਕ ਕ੍ਰਮ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਪਿਛਲੇ ਇਕ ਸਾਲ ਤੋਂ ਕੋਵਿਡ-19 ਦੇ ਚੱਲਦੇ ਇਹ ਬਹੁਤ ਜ਼ਰੂਰੀ ਹੋ ਗਿਆ ਸੀ ਕਿ ਅਸੀਂ ਵੱਧ ਤੋਂ ਵੱਧ ਡਿਜੀਟਲ ਮਾਧਿਅਮ ਦਾ ਪ੍ਰਯੋਗ ਕਰੀਏ। ਇਸੇ ਵਿਚਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਇਹ ਮੋਬਾਇਲ ਐਪ ਲਾਂਚ ਕੀਤੀ ਗਈ ਹੈ, ਜਿਸ ਰਾਹੀਂ ਜ਼ਿਲ੍ਹਾ ਰੋਜ਼ਗਾਰ ਬਿਊਰੋ ਵਿੱਚ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸੇਵਾਵਾਂ ਨੂੰ ਜੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੌਰ ਵਿੱਚ ਇਹ ਮੋਬਾਇਲ ਐਪ ਨੌਜਵਾਨਾਂ ਦੇ ਲਈ ਵਰਦਾਨ ਸਾਬਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਐਪ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਸਬੰਧੀ ਜਾਣਕਾਰੀ ਅਤੇ ਉਸ ਨੂੰ ਅਪਲਾਈ ਕਰਨ ਦੇ ਲਈ Çਲੰਕ, ਕੈਰੀਅਰ ਕਾਂਊਂਸÇਲੰਗ ਸੈਸ਼ਨ, ਸਵੈ ਰੋਜਗਾਰ ਸ਼ੁੁਰੂ ਕਰਨ ਅਤੇ ਸਕਿੱਲ ਕੋਰਸ ਦੇ ਲਈ ਵਿਕਲਪ, ਈ ਲਾਈਬ੍ਰੇਰੀ ਦਾ ਵਿਕਲਪ ਜਿਸ ਰਾਹੀਂ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਕਰਨ ਵਾਲੇ ਨੌਜਵਾਨਾਂ ਨੂੰ ਡਿਜੀਟਲ ਮਾਧਿਅਮ ਨਾਲ ਸਟੱਡੀ ਮਟੀਰਿਅਲ, ਅਖ਼ਬਾਰ ਤੋਂ ਇਲਾਵਾ ਹਰ ਆਧੁਨਿਕ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ।
ਅਪਨੀਤ ਰਿਆਤ ਨੇ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਗੁਰਮੇਲ ਸਿੰਘ, ਪਲੇਸਮੈਂਟ ਅਫ਼ਸਰ ਮੰਗੇਸ਼ ਸੂਦ, ਕੈਰੀਅਰ ਕਾਂਊਂਸਲਰ ਅਦਿੱਤਿਆ ਰਾਣਾ ਅਤੇ ਬਿਊਰੋ ਦੀ ਪੂਰੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਵਲੋਂ ਕੀਤੀ ਗਈ ਸਖ਼ਤ ਮਿਹਨਤ ਦੇ ਚੱਲਦੇ ਜ਼ਿਲ੍ਹੇ ਦੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਬੇਹਤਰ ਅਵਸਰ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਐਪ ਨੂੰ ਤਿਆਰ ਕਰਨ ਵਿੱਚ ਵੀ ਬਿਊਰੋ ਦੀ ਟੀਮ ਨੇ ਕਾਫੀ ਮਿਹਨਤ ਕੀਤੀ ਹੈ, ਜਿਸਦਾ ਲਾਭ ਹੁਣ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਮਿਲਣ ਜਾ ਰਿਹਾ ਹੈ। ਇਸ ਮੌਕੇ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਸ਼ਰਨ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਕੇਸ਼ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਵਿਦਿਆਰਥੀ ਵੀ ਮੌਜੂਦ ਸਨ।
ਸਰਕਾਰੀ ਸਕੂਲਾਂ ਦੇ ਸਮਾਰਟ ਫੋਨ ਪਾਉਣ ਵਾਲੇ ਲਾਭਪਾਤਰੀ ਬੱਚਿਆਂ ਦੇ ਫੋਨ ’ਤੇ ਕਰਵਾਈ ਜਾਵੇਗੀ ਐਪ ਡਾਊਨਲੋਡ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੇ ਜਿਨ੍ਹਾਂ ਬੱਚਿਆਂ ਨੂੰ ਸਮਾਰਟ ਫੋਨ ਦਿੱਤੇ ਗਏ ਹਨ, ਉਨ੍ਹਾਂ ਦੇ ਮੋਬਾਇਲ ’ਤੇ ਇਹ ਐਪ ਡਾਊਨਲੋਡ ਕਰਵਾਇਆ ਜਾ ਰਿਹਾ ਹੈ, ਤਾਂ ਜੋ ਵੱਧ ਤੋਂ ਵੱਧ ਬੱਚਿਆਂ ਨੂੰ ਰੋਜ਼ਗਾਰ ਦੇ ਮੌਕੇ ਮਿਲ ਸਕਣ ਅਤੇ ਉਹ ਇਸਦਾ ਲਾਭ ਚੁੱਕ ਸਕਣ। ਇਸ ਸਬੰਧ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਹਦਾਇਤ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਿੰਡਾਂ ਦੇ ਸਰਪੰਚਾਂ ਅਤੇ ਜੀ.ਓ.ਜੀਜ਼ ਦੇ ਮੋਬਾਇਲ ’ਤੇ ਵੀ ਇਸ ਐਪ ਨੂੰ ਡਾਊਨਲੋਡ ਕਰਵਾਇਆ ਜਾਵੇਗਾ ਤਾਂ ਜੋ ਪੇਂਡੂ ਲੋਕਾਂ ਨੂੰ ਵੀ ਹਰ ਜਾਣਕਾਰੀ ਮੁਹੱਈਆਂ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਐਪ ਦਾ ਉਦੇਸ਼ ਇਹੀ ਹੈ ਕਿ ਵੱਧ ਤੋਂ ਵੱਧ ਲੋਕਾਂ ਤੱਕ ਰੋਜ਼ਗਾਰ ਦੇ ਮੌਕੇ ਪਹੁੰਚ ਸਕਣ।
ਜ਼ਿਲ੍ਹਾ ਰੋਜ਼ਗਾਰ ਬਿਊਰੋ ਨੇ 20 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਮੁਹੱਈਆ ਕਰਵਾਇਆ ਰੋਜ਼ਗਾਰ : ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿੱਚ 28 ਹਜ਼ਾਰ ਤੋਂ ਵੱਧ ਨੌਜਵਾਨ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ ਅਤੇ 20 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਬਿਊਰੋ ਵਲੋਂ ਰੋਜ਼ਗਾਰ ਦਿਵਾਇਆ ਜਾ ਚੁੱਕਾ ਹੈ। ਉਨ੍ਹਾਂ ਮੋਬਾਇਲ ਐਪ ਦੇ ਬਾਰੇ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਐਪ ਨੂੰ ਡਾਊਨਲੋਡ ਕਰਦੇ ਹੋਏ ਰੋਜ਼ਗਾਰ ਹਾਸਲ ਕਰਨਾ ਅਤੇ ਰੋਜ਼ਗਾਰ ਦੇਣ ਸਬੰਧੀ ਆਪਸ਼ਨ ਆਉਂਦੀ ਹੈ। ਸਬੰਧਤ ਆਪਸ਼ਨ ’ਤੇ ਕਲਿਕ ਕਰਕੇ ਆਪਣਾ ਮੋਬਾਇਲ ਨੰਬਰ ਡਾਇਲ ਕਰਨ ਨਾਲ ਤੁਹਾਡੇ ਮੋਬਾਇਲ ’ਤ ਓ.ਟੀ.ਪੀ. ਆਉਂਦਾ ਹੈ, ਜਿਸ ਨੂੰ ਭਰਨ ਤੋਂ ਬਾਅਦ ਤੁਸੀਂ ਇਸ ਐਪ ਦਾ ਲਾਭ ਚੁੱਕ ਸਕਦੇ ਹੋ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਐਪ ਬੇਰੋਜ਼ਗਾਰ ਅਤੇ ਇੰਪਲਾਇਰ ਦੋਵਾਂ ਦੇ ਲਈ ਲਾਭਦਾਇਕ ਹੈ।