ਲੁਧਿਆਣਾ ਦਾ ਇਹ ਲੜਕਾ 15 ਸਾਲ ਦੀ ਉਮਰ ਵਿੱਚ ਬਣਾ ਲੈਂਦਾ ਹੈ ਕੋਈ ਵੀ ਸਾਫਟਵੇਅਰ ਜਾਂ ਐਪ
ਸੰਜੀਵ ਸੂਦ
- ਕੰਪਿਊਟਰ ਵਿਦਿਆਰਥੀਆਂ ਲਈ ਮਿਸਾਲ ਬਣਿਆ ਲੁਧਿਆਣਾ ਦਾ ਦਕਸ਼ਮ
ਲੁਧਿਆਣਾ, 15 ਜੂਨ 2021 - 15 ਸਾਲ ਦਕਸ਼ਮ ਇਨ੍ਹੀਂ ਦਿਨੀਂ ਲੁਧਿਆਣਾ ਟ੍ਰੈਫਿਕ ਪੁਲਿਸ ਦੇ ਬਲੈਕ ਜੋਨਾ ਨੂੰ ਖਤਮ ਕਰਨ ਵਿਚ ਮਦਦ ਕਰ ਰਿਹਾ ਹੈ। ਉਸ ਨੇ ਅਜਿਹੇ ਥਾਵਾਂ ਦੀ ਮੈਪਿੰਗ ਕਰਕੇ ਇਕ ਪ੍ਰੈਜ਼ੈਂਟੇਸ਼ਨ ਤਿਆਰ ਕੀਤੀ ਹੈ ਜੋ ਜਲਦ ਹੀ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਪੇਸ਼ ਕਰਕੇ ਅਮਲੀ ਜਾਮਾ ਉਸ ਨੂੰ ਪਹਿਨਾਇਆ ਜਾਵੇਗਾ। ਲੁਧਿਆਣਾ ਦੇ ਦਕਸ਼ਮ ਵਿਦੇਸ਼ ਤੋਂ ਕੋਡਿੰਗ ਸਿੱਖ ਕੇ ਆਇਆ ਹੈ ਅਤੇ ਆਪਣੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ। ਉਸ ਨੇ ਛੋਟੀ ਜਿਹੀ ਉਮਰ ਵਿੱਚ ਉਸਨੇ ਕੰਪਿਊਟਰ ਵਿੱਚ ਮੁਹਾਰਤ ਹਾਸਿਲ ਕਰ ਲਈ ਹੈ ਜਿਸ ਦਾ ਲੁਧਿਆਣਾ ਟਰੈਫਿਕ ਪੁਲਿਸ ਨੂੰ ਫ਼ਾਇਦਾ ਮਿਲ ਰਿਹਾ ਹੈ।
ਦਕਸ਼ਮ ਅਜੇ ਸਿਰਫ 15 ਸਾਲ ਦਾ ਹੀ ਹੈ ਅਤੇ ਕੋਈ ਵੀ ਸਾਫਟਵੇਅਰ ਜਾਂ ਐਪ ਬਣਾ ਲੈਂਦਾ ਹੈ।