ਹੁਣ ਬਿਜਲੀ ਦਾ ਬਿਲ ਭਰਨ ਨੂੰ ਲੈ ਕੇ ਲੋਕਾਂ ਨਾਲ ਵੱਜ ਰਹੀ ਹੈ ਠੱਗੀ, 4 ਜਣੇ ਹੋ ਚੁੱਕੇ ਹਨ ਸ਼ਿਕਾਰ
ਸੰਜੀਵ ਸੂਦ
- ਲੋਕਾਂ ਨੂੰ ਲਿੰਕ ਭੇਜ ਕੇ ਕੀਤਾ ਜਾਂਦਾ ਹੈ ਗੁੰਮਰਾਹ
- ਲੁਧਿਆਣਾ ਸਾਈਬਰ ਕਰਾਈਮ ਅਧਿਕਾਰੀ ਕਰ ਰਹੇ ਹਨ ਮਾਮਲੇ ਦੀ ਜਾਂਚ
ਲੁਧਿਆਣਾ, 3 ਸਤੰਬਰ 2021 - ਹੁਣ ਆਨਲਾਈਨ ਠੱਗੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ । ਲੋਕਾਂ ਨੂੰ ਲਿੰਕ ਭੇਜ ਕੇ ਲੋਕਾਂ ਦੇ ਅਕਾਊਂਟ ਖਾਲੀ ਕੀਤੇ ਜਾ ਰਹੇ ਹਨ । ਤਾਜ਼ਾ ਮਾਮਲੇ ਲੁਧਿਆਣਾ ਵਿੱਚ ਸਾਹਮਣੇ ਆਏ ਹਨ। ਜਿੱਥੇ ਬਿਜਲੀ ਦਾ ਬਿਲ ਭਰਨ ਨੂੰ ਲੈ ਕੇ ਲੋਕਾਂ ਨਾਲ ਠੱਗੀ ਵੱਜੀ ਹੈ ਅਤੇ ਠੱਗੀ ਦੇ ਸ਼ਿਕਾਰ ਲੋਕਾਂ ਵੱਲੋਂ ਲੁਧਿਆਣਾ ਸਾਈਬਰ ਸੈੱਲ ਵਿੱਚ ਸ਼ਿਕਾਇਤ ਦਿੱਤੀ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਸਾਈਬਰ ਸੈੱਲ ਦੇ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ ਬਿਜਲੀ ਦਾ ਬਿਲ ਭਰਨ ਨੂੰ ਲੈ ਕੇ ਤਾਜ਼ਾ 4 ਮਾਮਲੇ ਲੁਧਿਆਣਾ ਵਿੱਚ ਸਾਹਮਣੇ ਆਏ ਹਨ। ਜਿਹਨਾਂ ਵਿੱਚ ਲੋਕਾਂ ਨੂੰ ਪਹਿਲਾਂ ਲਿੰਕ ਹੀ ਭੇਜੇ ਗਏ। ਜਦੋਂ ਲੋਕਾਂ ਨੇ ਇਸ ਲਿੰਕ ਰਾਹੀਂ ਅਦਾਇਗੀ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਠੱਗੀ ਦਾ ਸ਼ਿਕਾਰ ਹੋ ਗਏ ਹਨ। ਸਾਈਬਰ ਸੈੱਲ ਇੰਚਾਰਜ ਜਤਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਇਹ ਅਫੀਸ਼ੀਅਲ ਸਾਈਟ ਉਪਰ ਜਾ ਕੇ ਹੀ ਕਿਸੇ ਤਰਾਂ ਦੀ ਅਦਾਇਗੀ ਕਰਨੀ ਚਾਹੀਦੀ ਹੈ ਅਤੇ ਜੇਕਰ ਉਹ ਉਹੀ ਠੱਗੀ ਦੀ ਸ਼ਿਕਾਇਤ ਸਮੇਂ ਸਿਰ ਕੀਤੀ ਜਾਵੇ ਤਾਂ ਪੈਸੇ ਵਾਪਸ ਮਿਲਣ ਦੀ ਉਮੀਦ ਜ਼ਿਆਦਾ ਹੁੰਦੀ ਹੈ।