ਸੋਸ਼ਲ ਮੀਡੀਆ ਤੇ "ਜ਼ਰੂਰੀ ਸੂਚਨਾ " ਲਿਖ ਕੇ ਲੋਕਾਂ ਨੂੰ ਜਾ ਰਿਹਾ ਹੈ ਦੱਸਿਆ ?
ਜੀ ਐਸ ਪੰਨੂ
ਪਟਿਆਲਾ, 20 ਅਕਤੂਬਰ 2021 -
ਭਾਰਤ ਦੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਵਿਧਾਨ ਸਭਾ ਹਲਕੇ ਦੇ ਪੋਲਿੰਗ ਬੂਥਾਂ ਵਿੱਚ, ਜਿੱਥੇ ਤੁਸੀਂ ਆਪਣਾ ਵੋਟ ਪਾਉਂਦੇ ਹੋ ਉੱਥੇ :-
*ਮਿਤੀ 07-11-2021ਦਿਨ ਐਤਵਾਰ*
*ਮਿਤੀ 14-11-2021 ਦਿਨ ਐਤਵਾਰ*
*ਮਿਤੀ 21-11-2021 ਦਿਨ ਐਤਵਾਰ*
*ਮਿਤੀ 28-11-2021 ਦਿਨ ਐਤਵਾਰ*
ਨੂੰ *ਸਵੇਰੇ 10 ਵਜੇ ਤੋਂ ਸ਼ਾਮ ਦੇ 4 ਵਜੇ ਤੱਕ*
ਫੋਟੋ ਵਾਲੀ ਵੋਟਰ-ਸੂਚੀ ਦਿਖਾਈ ਜਾਵੇਗੀ।
ਜਿਸ ਨੂੰ ਦੇਖ ਕੇ ਤੁਸੀਂ ਇਹ ਤੈਅ ਕਰ ਸਕਦੇ ਹੋ ਕਿ ਤੁਹਾਡਾ ਨਾਮ ਇਸ ਵੋਟਰ-ਸੂਚੀ ਹੈ ਜਾਂ ਨਹੀਂ,
ਜੇ ਕੋਈ ਵੀ ਗ਼ਲਤੀ ਹੈ ਤਾਂ ਉਸ ਨੂੰ ਠੀਕ ਕਰਨ ਲਈ ਫ਼ਾਰਮ ਭਰ ਸਕਦੇ ਹੋ।
ਇਸ ਤੋਂ ਇਲਾਵਾ ਨਵੀਆਂ ਵੋਟਾਂ ਬਣਾਉਣ ਲਈ ਫ਼ਾਰਮ ਭਰ ਸਕਦੇ ਹੋ।
ਨਵੀਆਂ ਵੋਟਾਂ ਬਣਾਉਣ ਲਈ ਇਹ ਕਾਗਜ਼ਾਤ ਜ਼ਰੂਰ ਨਾਲ ਲੈ ਕੇ ਜਾਉਂ।
(1) ਦੋ ਰੰਗੀਨ ਪਾਸਪੋਰਟ ਸਾਈਜ਼ ਫੋਟੋ
(2) ਰਾਸ਼ਨ ਕਾਰਡ ਦੀ ਫੋਟੋ ਕਾਪੀ ਜਾਂ
(3) ਅਧਾਰ ਕਾਰਡ ਦੀ ਫੋਟੋ ਕਾਪੀ ਜਾਂ
(4) ਜਨਮ ਸਰਟੀਫਿਕੇਟ ਦੀ ਫੋਟੋ ਕਾਪੀ
(ਉਮਰ 18 ਸਾਲ ਦੀ ਹੋਣੀ ਚਾਹੀਦੀ ਹੈ)
(5) ਘਰ ਦੇ ਕਿਸੇ ਵੀ ਮੈਂਬਰ ਦੇ ਵੋਟਰ ਕਾਰਡ ਦੀ ਫੋਟੋ ਕਾਪੀ
ਪੋਲਿੰਗ ਬੂਥਾਂ ਤੇ ਬੀ.ਐਲ.ਓ. ਬੈਠਣਗੇ
ਵੋਟਰ-ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰ ਲਵੋ, ਇਸ ਭਰੋਸੇ ਵਿੱਚ ਨਾ ਰਹਿਣਾ ਕੇ ਮੈਂ
ਪਿਛਲੇ ਇਲੈਕਸ਼ਨ ਵਿੱਚ ਵੋਟ ਪਾਈ ਸੀ। ਹੁਣ ਤਾਂ ਮੇਰਾ ਨਾਮ ਵੋਟਰ-ਸੂਚੀ ਵਿੱਚ ਹੋਵੇਗਾ ਹੀ,
ਇਸ ਤਰ੍ਹਾਂ ਨਹੀਂ ਹੈ, ਹੁਣ ਜਿਹੜੀ ਨਵੀਂ ਵੋਟਰ-ਸੂਚੀ ਆਈ ਹੈ, ਉਸ ਵਿੱਚ ਬਹੁਤ ਸਾਰੇ ਲੋਕਾਂ ਦੇ ਨਾਂਅ ਨਹੀਂ ਹਨ।
ਜੇਕਰ ਤੁਹਾਡਾ ਨਾਮ ਵੋਟਰ-ਸੂਚੀ ਵਿੱਚ ਨਹੀਂ ਹੈਂ ਤਾਂ ਫ਼ਾਰਮ ਨੰ. 6 ਭਰ ਕੇ ਆਪਣਾ ਨਾਮ ਵੋਟਰ-ਸੂਚੀ ਵਿੱਚ ਦਰਜ ਕਰਾਓ।