ਆਪ ਦੀ ਵੱਧ ਰਹੀ ਲੋਕਪ੍ਰਿਯਤਾ ਤੋਂ ਸਹਿਮੀ ਕੇਂਦਰ ਕਰਵਾ ਰਹੀ ਆਪ ਪਾਰਟੀ ਦੇ ਲੀਡਰਾਂ ਤੇ ਝੂਠੀਆਂ ਰੇਡਾਂ - ਕਲਸੀ
ਰਿਪੋਰਟਰ.... ਰੋਹਿਤ ਗੁਪਤਾ
ਗੁਰਦਾਸਪੁਰ, 19 ਅਗਸਤ 2022 - ਦਿੱਲੀ ਸਰਕਾਰ ਦੀ ਆਬਾਕਾਰੀ ਨੀਤੀ ਨੂੰ ਲੈ ਕੇ ਮਨੀਸ਼ ਸਿਸੋਦੀਆ ਤੇ ਹੋਏ ਈ ਡੀ ਦੇ ਰੇਡ ਬਾਰੇ ਬਟਾਲਾ ਵਿਧਾਇਕ ਸ਼ੈਰੀ ਕਲਸੀ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਆਦਮੀ ਪਾਰਟੀ ਦੀ ਵੱਧ ਰਹੀ ਲੋਕਪ੍ਰਿਯਤਾ ਤੋਂ ਸਹਿਮੀ ਕੇਂਦਰ ਸਰਕਾਰ ਆਪ ਪਾਰਟੀ ਦੇ ਲੀਡਰਾਂ ਤੇ ਝੂਠੀਆਂ ਰੇਡਾਂ ਕਰਵਾ ਰਹੀ ਹੈ ।ਆਮ ਆਦਮੀ ਪਾਰਟੀ ਦੀ ਲੋਕਪ੍ਰਿਯਤਾ ਦਿੱਲੀ ਅਤੇ ਪੰਜਾਬ ਸਮੇਤ ਹੁਣ ਹਿਮਾਚਲ ਅਤੇ ਗੁਜਰਾਤ ਵਿੱਚ ਵੀ ਲਗਤਾਰ ਵੱਧ ਰਹੀ ਜਿਸ ਕਾਰਨ ਹੁਣ ਕੇਂਦਰ ਆਪ ਪਾਰਟੀ ਦੇ ਲੀਡਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਬਟਾਲਾ ਅੰਦਰ ਚਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਪਹੁੰਚੇ ਸ਼ੈਰੀ ਕਲਸੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਟਾਲਾ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੂਰਵ ਆ ਰਿਹਾ ਹੈ ਜਿਸ ਕਾਰਨ ਦੇਸ਼ ਵਿਦੇਸ਼ ਤੋਂ ਸੰਗਤ ਵਿਆਹ ਪੂਰਵ ਵਿੱਚ ਸ਼ਾਮਿਲ ਹੋਣ ਲਈ ਬਟਾਲਾ ਪਹੁੰਚਦੀ ਹੈ ਅਤੇ ਇਸ ਨੂੰ ਦੇਖਦੇ ਹੋਏ ਸੰਗਤ ਨੂੰ ਕੋਈ ਮੁਸ਼ਕਿਲ ਨਾ ਆਏ ਇਸ ਲਈ ਬਟਾਲਾ ਅੰਦਰ ਤਮਾਮ ਸੜਕਾਂ ਦਾ ਕੰਮ ਜਲਦ ਤੋਂ ਜਲਦ ਕਰਵਾਉਣ ਲਈ ਹੀ ਚੱਲ ਰਹੇ ਕੰਮ ਦਾ ਨਿਰਖਣ ਕੀਤਾ ਗਿਆ ।