ਥਮਸ ਅੱਪ ਨਾਲ ਗੋਲਗੱਪੇ ਦਾ ਟ੍ਰੇਂਡ ਸ਼ੁਰੂ, ਪਹਿਲੀ ਵਾਰ ਖਾਧੀ ਤਾਂ ਔਰਤ ਨੇ ਦਿੱਤਾ ਅਜਿਹਾ ਪ੍ਰਤੀਕਰਮ, ਲੋਕਾਂ ਨੇ ਕਿਹਾ- ਇਹ ਸਭ ਕੁਝ ਹੀ ਰਹਿ ਗਿਆ
- ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪਾਣੀ ਪੁਰੀ ਵੇਚਣ ਵਾਲਾ ਇਕ ਬਰਤਨ 'ਚ ਬਾਰੀਕ ਕੱਟੇ ਹੋਏ ਪਿਆਜ਼, ਮਿਰਚ ਮਸਾਲਾ ਅਤੇ ਪਾਣੀ ਪੁਰੀ ਮਸਾਲਾ ਨੂੰ ਥਮਸ ਨਾਲ ਮਿਲਾ ਕੇ ਫੁਲਕੀ 'ਚ ਭਰ ਕੇ ਗਾਹਕਾਂ ਨੂੰ ਪਰੋਸਦਾ ਹੈ।
ਦੀਪਕ ਗਰਗ
ਕੋਟਕਪੂਰਾ 17 ਮਾਰਚ 2023 -
ਪਾਣੀ ਪੁਰੀ ( ਗੋਲ ਗੱਪੇ ) ਵਿੱਚ ਪਾਣੀ ਨੂੰ ਛੱਡ ਕੇ ਹੁਣ ਸਭ ਕੁਝ ਭਰਿਆ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਪਾਣੀ ਪੁਰੀ 'ਚ ਬੀਅਰ ਭਰ ਕੇ ਖਾਣ ਦਾ ਰੁਝਾਨ ਸੀ, ਹੁਣ ਕੋਲਡ ਡਰਿੰਕ ਖਾਣ ਦਾ ਰੁਝਾਨ ਚੱਲ ਰਿਹਾ ਹੈ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਵਿਅਕਤੀ ਥਮਸ ਅੱਪ ਵਾਲੀ ਪਾਣੀਪੁਰੀ ਵੇਚ ਰਿਹਾ ਹੈ। ਇਸ ਦੇ ਨਾਲ ਹੀ ਪਹਿਲੀ ਵਾਰ ਕੋਈ ਔਰਤ ਅਜਿਹੇ ਗੋਲਗੱਪੇ ਅਜ਼ਮਾਉਂਦੀ ਨਜ਼ਰ ਆ ਰਹੀ ਹੈ।
ਇਹ ਵੀਡੀਓ ਮੁਹੰਮਦ ਫਿਊਚਰਵਾਲਾ ਨਾਮ ਦੇ ਪੇਜ ਤੋਂ ਸ਼ੇਅਰ ਕੀਤੀ ਗਈ ਹੈ, ਜਿਸ 'ਤੇ ਯੂਜ਼ਰਸ ਨੇ ਮਜ਼ਾਕੀਆ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪਾਣੀ ਪੁਰੀ ਵਾਲਾ ਇਕ ਬਰਤਨ 'ਚ ਬਾਰੀਕ ਕੱਟੇ ਹੋਏ ਪਿਆਜ਼, ਮਿਰਚ ਮਸਾਲਾ ਅਤੇ ਪਾਣੀ ਪੁਰੀ ਮਸਾਲਾ ਨੂੰ ਥਮਸ ਅੱਪ ਦੇ ਨਾਲ ਮਿਲਾਉਂਦਾ ਹੈ ਅਤੇ ਫਿਰ ਇਸ ਨੂੰ ਗੋਲਗੱਪੇ 'ਚ ਭਰ ਕੇ ਗਾਹਕਾਂ ਨੂੰ ਪਰੋਸਦਾ ਹੈ। ਵੀਡੀਓ 'ਤੇ ਇਕ ਯੂਜ਼ਰ ਨੇ ਟਿੱਪਣੀ ਕੀਤੀ, 'ਇਹ ਦੇਖ ਕੇ ਮੈਨੂੰ ਨੀਂਦ ਨਹੀਂ ਆ ਰਹੀ'। ਇਕ ਹੋਰ ਯੂਜ਼ਰ ਨੇ ਕਿਹਾ, 'ਹੁਣ ਬਸ ਇੰਨਾ ਹੀ ਬਚਿਆ ਸੀ'।