ਸੂਬਾ ਪ੍ਰਧਾਨ ਵਾਸਵੀਰ ਭੁੱਲਰ ਦੀ ਰਿਟਾਇਰਮੈਂਟ ਤੇ ਆਗੂਆਂ ਵੱਲੋਂ ਸ਼ੁਭਕਾਮਨਾਵਾਂ
ਦਲਜੀਤ ਕੌਰ
ਸੰਗਰੂਰ, 31 ਮਾਰਚ, 2023: ਅੱਜ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ ਜੋ ਕਿ ਐਕਸਾਈਜ ਐਂਡ ਟੈਕਸੇਸ਼ਨ ਵਿਭਾਗ ਸੰਗਰੂਰ ਦਫਤਰ ਵਿੱਚ ਬਤੌਰ ਸੁਪਰਡੈਂਟ ਗ੍ਰੇਡ 2 ਤੈਨਾਤ ਹਨ, ਦੀ ਰਿਟਾਇਰਮੈਂਟ ਮੌਕੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਸੰਗਰੂਰ ਦੇ ਪ੍ਰਧਾਨ ਰਾਕੇਸ਼ ਸ਼ਰਮਾ, ਜਨਰਲ ਸਕੱਤਰ ਰਾਜਵੀਰ ਸ਼ਰਮਾ ਬਡਰੁੱਖਾਂ ਅਤੇ ਪ੍ਰੈੱਸ ਸਕੱਤਰ ਅਨੁਜ ਸ਼ਰਮਾ ਦੇ ਵਫਦ ਵੱਲੋਂ ਗੁਲਦਸਤਾ ਭੇਂਟ ਕਰਕੇ ਸ਼ੁਭਕਾਮਨਾਵਾਂ ਭੇਂਟ ਕੀਤੀਆਂ ਗਈਆਂ।
ਇਸ ਮੌਕੇ ਜਾਣਕਾਰੀ ਦਿੰਦਿਆਂ ਜਿਲਾ ਪ੍ਰਧਾਨ ਰਾਕੇਸ਼ ਸ਼ਰਮਾ, ਜਿਲਾ ਜਨਰਲ ਸਕੱਤਰ ਰਾਜਵੀਰ ਬਡਰੁੱਖਾਂ, ਪ੍ਰੈੱਸ ਸਕੱਤਰ ਅਨੁਜ ਸ਼ਰਮਾ ਨੇ ਦੱਸਿਆ ਕਿ ਬਤੌਰ ਸੂਬਾ ਪ੍ਰਧਾਨ ਸ੍ਰੀ ਵਾਸਵੀਰ ਸਿੰਘ ਭੁੱਲਰ ਵੱਲੋਂ ਸੂਬੇ ਦੇ ਮਨਿਸਟੀਰੀਅਲ ਮੁਲਾਜਮਾਂ ਦੇ ਹੱਕਾਂ ਲਈ ਨਿਧੜਕ ਹੋਕੇ ਸਮੇਂ ਸਮੇਂ ਤੇ ਤਿੱਖੇ ਸੰਘਰਸ਼ ਕੀਤੇ ਗਏ ਜਿਨਾਂ ਸੰਘਰਸ਼ਾਂ ਦੀ ਬਦੌਲਤ ਮਨਿਸਟੀਰੀਅਲ ਕੇਡਰ ਸਮੇਤ ਸਮੁੱਚੇ ਮੁਲਾਜਮ ਵਰਗ ਨੂੰ ਵੱਡੀਆਂ ਪ੍ਰਾਪਤੀਆਂ ਸੰਭਵ ਹੋਈਆਂ। ਆਗੂਆਂ ਨੇ ਅੱਗੇ ਕਿਹਾ ਕਿ ਸੱ ਵਾਸਵੀਰ ਭੁੱਲਰ ਬਹੁਤ ਨੇਕਦਿਲ, ਇਮਾਨਦਾਰ ਅਤੇ ਅਗਾਂਹਵਧੂ ਸੋਚ ਦੇ ਇਨਸਾਨ ਹਨ, ਜੋ ਕਿ ਹਰ ਸਮੇਂ ਮੁਲਾਜਮ ਹਿੱਤ ਅਤੇ ਸਮਾਜਿਕ ਹਿੱਤਾਂ ਦੇ ਹੱਕ ਵਿੱਚ ਆਪਣੀ ਆਵਾਜ ਬੁਲੰਦ ਕਰਦੇ ਆ ਰਹੇ ਹਨ। ਅਜਿਹੇ ਨਿਧੜਕ ਆਗੂ ਲਈ ਸੂਬੇ ਭਰ ਦੇ ਮਨਿਸਟੀਰੀਅਲ ਮੁਲਾਜਮ ਵਰਗ ਦੇ ਨਾਲ ਨਾਲ ਸਮੂਹ ਵਿਭਾਗਾਂ ਦੇ ਮੁਲਾਜਮ ਆਗੂ ਇਹ ਕਾਮਨਾ ਕਰਦੇ ਹਾਂ ਕਿ ਇਨਾਂ ਦੀ ਰਿਟਾਇਰਮੈਂਟ ਉਪਰੰਤ ਜਿੰਦਗੀ ਖੁਸ਼ੀਆਂ, ਖੇੜਿਆਂ ਤੇ ਤੰਦਰੁਸਤੀ ਭਰਪੂਰ ਹੋਵੇ।
ਇਸ ਮੌਕੇ ਅਨੁਜ ਸ਼ਰਮਾ ਪ੍ਰੈੱਸ ਸਕੱਤਰ ਵੱਲੋਂ ਦੱਸਿਆ ਗਿਆ ਕਿ ਸੂਬਾ ਪ੍ਰਧਾਨ ਦੀ ਰਿਟਾਇਰਮੈਂਟ ਮੌਕੇ ਸ਼ਾਨਦਾਰ ਵਿਦਾਇਗੀ ਸਮਾਰੋਹ 12 ਅਪ੍ਰੈਲ ਨੂੰ ਸੰਗਰੂਰ ਵਿਖੇ ਰੱਖਿਆ ਗਿਆ ਹੈ।