ਇਤਿਹਾਸਕ ਗੁਰਦੁਆਰਾ ਕਰੀਰ ਸਾਹਿਬ, ਲਿੱਤਰਾਂ ਵਿਖੇ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਨੇ ਬੂਟਿਆਂ ਦਾ ਲੰਗਰ ਲਗਾਇਆ
- ਵਾਤਾਵਰਨ ਦੀ ਸ਼ੁੱਧਤਾ ਲਈ ਉਪਰਾਲੇ ਬਹੁਤ ਜ਼ਰੂਰੀ :-ਡਾ.ਕਰਵਿੰਦਰ ਸਿੰਘ U K
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ, 10ਅਗਸਤ 2024 - ਇਲਾਕਾ ਰਾਏਕੋਟ ਦੀ ਨਾਮਵਰ/ਬਹੁ-ਚਰਚਿਤ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ (ਰਜਿ:) ਰਾਏਕੋਟ ਵੱਲੋਂ ਮਹੀਨਾਵਾਰ ਧਾਰਮਿਕ ਸਮਾਗਮ ਮੌਕੇ, ਗੁਰਦੁਆਰਾ ਕਰੀਰ ਸਾਹਿਬ, ਪਾਤਸ਼ਾਹੀ 6 ਵੀਂ, ਪਿੰਡ ਲਿੱਤਰਾਂ ਵਿਖੇ ਵੱਖ-ਵੱਖ ਕਿਸਮ ਦੇ ਬੂਟਿਆਂ ਦਾ ਲੰਗਰ ਲਗਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ (ਰਜਿ.) ਵੱਲੋਂ ਇਸੇ ਹੀ ਸੰਸਥਾ ਦੇ ਸਰਪ੍ਰਸਤ ਡਾ.ਕਰਵਿੰਦਰ ਸਿੰਘ ਇੰਗਲੈਂਡ (ਰਾਏਕੋਟ ਵਾਲੇ) ਦੀ ਪ੍ਰੇਰਨਾ/ਅਗਵਾਈ ਸਦਕਾ 150 ਦੇ ਕਰੀਬ ਛਾਂਦਰ/ਫ਼ਲਦਾਰ/ਫ਼ੁੱਲਦਾਰ ਬੂਟੇ ਸੰਗਤਾਂ ਨੂੰ ਮੁਫ਼ਤ ਤੌਰ 'ਤੇ ਵੰਡੇ ਗਏ। ਉਪਰੋਕਤ ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਸੇਵਾ ਪ੍ਰਮਾਤਮਾ ਆਪਣੀ ਮਿਹਰ ਸਦਕਾ ਕਰਵਾ ਰਿਹਾ ਹੈ। ਸੰਸਥਾ ਦੇ ਸਰਪ੍ਰਸਤ ਡਾ.ਕਰਵਿੰਦਰ ਸਿੰਘ U.K ਨੇ ਕਿਹਾ ਕਿ ਅੱਜ ਵਾਤਾਵਰਨ ਵੱਡੇ ਪੱਧਰ 'ਤੇ ਪ੍ਰਦੂਸ਼ਿਤ ਹੋ ਚੁੱਕਾ ਹੈ।ਇਸ ਦੀ ਸ਼ੁੱਧਤਾ ਲਈ ਉਪਰਾਲੇ ਬੇਹੱਦ ਜ਼ਰੂਰੀ ਹਨ।
ਇਸ ਸਮੇ ਇਤਿਹਾਸਕ ਗੁਰਦੁਆਰਾ ਕਰੀਰ ਸਾਹਿਬ ਦੇ ਮੈਨੇਜਰ ਸਾਹਿਬ ਅਤੇ ਹਰਵਿੰਦਰ ਸਿੰਘ ਜੀ ਬਰਮੀ. ਸੁਸਾਇਟੀ ਦੇ ਪ੍ਰਧਾਨ ਡਾਕਟਰ ਉਲਵਿੰਦਰ ਸਿੰਘ,ਮੀਤ ਪ੍ਰਧਾਨ ਇਸ਼ੂ ਪਾਸੀ, ਖਜਾਨਚੀ ਗੁਰਚੇਤ ਸਿੰਘ, ਸਕੱਤਰ ਸਾਬਰ ਅਲੀ ਬਰ੍ਹਮੀ,ਨਵੀਨ ਗੋਇਲ ਮੀਡੀਆ ਸਕੱਤਰ, ਮਾਸਟਰ ਪ੍ਰੀਤਮ ਸਿੰਘ ਬਰ੍ਹਮੀ, ਹਰਜੀਤ ਸਿੰਘ ਸਰਾੰ,ਗੁਲਾਬ ਸਿੰਘ, ਰਾਜਪਾਲ ਸਿੰਘ, ਯੂਸਫ ਅਲੀ ਬਰ੍ਹਮੀ ਆਦਿ ਹਾਜ਼ਰ ਸਨ। ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਵੱਲੋਂ ਕੀਤੇ ਇਸ ਉਪਰਾਲੇ ਦੀ ਚਹੁੰ-ਪਾਸਿਆਂ ਤੋਂ ਭਰਪੂਰ ਪ੍ਰਸੰਸਾ ਹੋ ਰਹੀ ਹੈ।