ਕੇਂਦਰ ਸਰਕਾਰ ਵੱਲੋਂ ਲਿਆਂਦਾ ਗਿਆ ਵਕਫ ਸੋਧ ਬਿਲ ਮੁਸਲਮਾਨਾਂ ਦੇ ਹੱਕਾਂ ਤੇ ਡਾਕਾ - ਕੌਂਸਲਰ ਮੁਹੰਮਦ ਸਕੀਲ ਕਾਲਾ
- ਮੁਸਲਮਾਨ ਇਸ ਬਿਲ ਨੂੰ ਕਿਸੇ ਹਾਲ ਵਿੱਚ ਲਾਗੂ ਨਹੀਂ ਹੋਣ ਦੇਣਗੇ
- ਜੇ.ਪੀ.ਸੀ ਵੱਲੋਂ ਜਾਰੀ ਕੀਤੇ ਗਏ ਲਿੰਕ ਉੱਪਰ,ਵੱਡੇ ਪੱਧਰ ਤੇ ਮੁਸਲਿਮ ਭਾਈਚਾਰੇ ਵੱਲੋਂ ਵਕਫ ਸੋਧ ਬਿਲ ਬਾਰੇ ਆਪਣਾ ਵਿਰੋਧ ਦਰਜ ਕਰਾਵਾਉਣ ਲਈ ਕੀਤਾ ਧੰਨਵਾਦ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 15 ਸਤੰਬਰ 2024 - ਕੇਂਦਰ ਸਰਕਾਰ ਵੱਲੋਂ ਮੁਸਲਿਮ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦੇ ਉਦੇਸ਼ ਨੂੰ ਲੈ ਕੇ ਲਿਆਂਦਾ ਗਿਆ ਵਕਫ ਸੋਧ ਬਿਲ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਭਾਵੇਂ ਇਸ ਬਿੱਲ ਤੇ ਹੋਰ ਵਿਚਾਰ ਕਰਨ ਦੇ ਲਈ ਸੰਯੁਕਤ ਸੰਸਦੀ ਕਮੇਟੀ ਨੂੰ ਭੇਜ ਦਿੱਤਾ ਗਿਆ ਹੈ। ਪਰ ਸੰਯੁਕਤ ਸੰਸਦੀ ਕਮੇਟੀ ਵਿੱਚ ਵੀ ਇਸ ਤੇ ਸਹਿਮਤੀ ਬਣਦੀ ਨਜ਼ਰ ਨਹੀਂ ਆਉਂਦੀ ਕਿਉਂਕਿ ਜੇਕਰ ਸੰਯੁਕਤ ਸੰਸਦੀ ਕਮੇਟੀ ਦੇ ਮੈਂਬਰਾਂ ਦੇ ਪਾਰਟੀ ਵਾਈਜ ਸੰਖਿਆ ਬਲ ਤੇ ਨਜ਼ਰ ਮਾਰੀਏ ਤਾਂ ਇਹ ਵੀ ਸਰਕਾਰ ਦੀ ਇੱਕ ਅੱਖੀ ਘੱਟਾ ਪਾਉਣ ਦੀ ਕੋਸ਼ਿਸ਼ ਜਾਪਦੀ ਹੈ।
ਇਸ ਵਿਸ਼ੇ ਤੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਕੌਂਸਲਰ ਮੁਹੰਮਦ ਸ਼ਕੀਲ ਕਾਲਾ ਨੇ ਕਿਹਾ ਕਿ ਮੁਸਲਮਾਨ ਇਸ ਬਿਲ ਕਿਸੇ ਹਾਲ ਦੇ ਵਿੱਚ ਲਾਗੂ ਨਹੀਂ ਹੋਣ ਦੇਣਗੇ ਉਹਨਾਂ ਕਿਹਾ ਕਿ ਜੇ.ਪੀ.ਸੀ ਵੱਲੋਂ ਜਾਰੀ ਕੀਤੇ ਗਏ ਲਿੰਕ ਉੱਪਰ, ਵੱਡੇ ਪੱਧਰ ਤੇ ਮੁਸਲਿਮ ਭਾਈਚਾਰੇ ਵੱਲੋਂ ਵਕਫ ਸੋਧ ਬਿਲ ਬਾਰੇ ਆਪਣਾ ਵਿਰੋਧ ਦਰਜ ਕਰਾਵਾ ਕੇ ਆਪਣੀ ਬਣਦੀ ਜਿੰਮੇਦਾਰੀ ਨਿਭਾਉਣ ਲਈ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਬੀਜੇਪੀ ਦੀ ਸਾਰੀ ਰਾਜਨੀਤੀ ਘੱਟ ਗਿਣਤੀ ਨੂੰ ਟਾਰਗੇਟ ਕਰਕੇ ਬਹੁ ਗਿਣਤੀ ਦਾ ਸਮਰਥਨ ਹਾਸਿਲ ਕਰਨ ਤੇ ਨਿਰਭਰ ਹੈ।
ਇਸ ਲਈ ਮੁਸਲਮਾਨਾਂ ਨੂੰ ਬੀਜੇਪੀ ਦੀਆਂ ਕੋਝੀਆਂ ਚਾਲਾਂ ਤੋਂ ਸੁਚੇਤ ਰਹਿਣਾ ਪਵੇਗਾ।ਸ੍ਰੀ ਸ਼ਕੀਲ ਨੇ ਬੀਜੇਪੀ ਦੀਆਂ ਭਾਈਵਾਲ ਪਾਰਟੀਆਂ ਨੂੰ ਵੀ ਬਰਾਬਰ ਦਾ ਦੋਸ਼ੀ ਮੰਨਦਿਆਂ ਕਿਹਾ ਕਿ ਸੰਸਦ ਵਿੱਚ ਵਕਫ ਸੋਧ ਬਿਲ ਦਾ ਸਮਰਥਨ ਕਰਨ ਵਾਲੀਆਂ ਪਾਰਟੀਆਂ ਵੀ ਮੁਸਲਿਮ ਵਿਰੋਧੀ ਹਨ ।ਵੱਖ ਵੱਖ ਰਾਜਾਂ ਵਿੱਚੋਂ ਮੁਸਲਿਮ ਵੋਟ ਪ੍ਰਾਪਤੀ ਦੇ ਸਹਾਰੇ ਸੰਸਦ ਵਿੱਚ ਪਹੁੰਚੀਆਂ ਇਹਨਾਂ ਪਾਰਟੀਆਂ ਦਾ ਅਸਲੀ ਚਿਹਰਾ ਹੁਣ ਲੋਕਾਂ ਦੇ ਸਾਹਮਣੇ ਆ ਚੁੱਕਾ ਹੈ ।ਇਹ ਪਾਰਟੀਆਂ ਬੀਜੇਪੀ ਦੇ ਨਾਲ ਰਲ ਕੇ ਮੁਸਲਮਾਨਾਂ ਦੇ ਸੰਵੇਧਾਨਿਕ ਹੱਕਾਂ ਤੇ ਡਾਕਾ ਮਾਰ ਰਹੀਆਂ ਹਨ।