← Go Back
ਅੰਮ੍ਰਿਤਸਰ, 14 ਜਨਵਰੀ 2021 - ਅੱਜ ਅੰਮ੍ਰਿਤਸਰ ਵਿਖੇ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਪਹੁੰਚੀ ਇਸ ਦੇ ਬਾਰੇ ਜਾਣਕਾਰੀ ਦੇਂਦੇ ਹੋਏ ਸਿਵਲ ਸਰਜਨ ਡਾ ਚਰਨਜੀਤ ਨੇ ਦੱਸਿਆ ਕਿ ਪਹਿਲੇ ਪੜਾਅ ਦੇ ਵਿੱਚ16 ਜਨਵਰੀ ਨੂੰ ਰਸਮੀ ਤੌਰ ਤੇ ਰਜਿਸਟਰਡ ਹੈਲਥ ਵਰਕਰ ਜਿਨ੍ਹਾਂ ਦੀ ਗਿਣਤੀ 19220 ਹੈ ਨੂੰ ਇਹ ਵੈਕਸੀਨ ਲਗਾਈ ਜਾਵੇਗੀ ਉਸ ਤੋਂ 28 ਦਿਨਾਂ ਤੋਂ ਬਾਅਦ ਦੂਸਰੇ ਪੜਾਅ ਦੇ ਵਿੱਚ ਵੈਕਸੀਨ ਫੇਰ ਲਗਾਈ ਜਾਵੇਗੀ ਉਨ੍ਹਾਂ ਨੇ ਕਿਹਾ ਕਿ ਪੂਰੇ ਸ਼ਹਿਰ ਦੇ ਵਿੱਚ 26 ਵੈਕਸੀਨ ਸੈਂਟਰ ਬਣਾ ਦਿੱਤੇ ਗਏ ਹਨ ਅਤੇ ਹੈਲਥ ਕਰਮੀਆਂ ਦੀ ਉੱਥੇ ਡਿਊਟੀ ਲਗਾ ਦਿੱਤੀ ਗਈ ਹੈ ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ ਸੁਖਪਾਲ ਸਿੰਘ ਸਹਾਇਕ ਸਿਵਲ ਸਰਜਨ ਡਾ ਅਮਰਜੀਤ ਸਿੰਘ ਡਾ ਕਰਨ ਮਹਿਰਾ ਡਾ ਮਦਨ ਮੋਹਨ ਰਾਜ ਕੌਰ ਡਾ ਮਿਨਾਕਸ਼ੀ ਡਾਕਟਰ ਈਸ਼ਿਤਾ ਡਾ ਵਿਨੋਦ ਕੌਂਡਲ ਅਮਰਦੀਪ ਸਿੰਘ ਅਤੇ ਬਾਕੀ ਹੈਲਥ ਸਟਾਫ ਮੌਜੂਦ ਸੀ
Total Responses : 930