ਹਰੀਸ਼ ਕਾਲੜਾ
ਰੂਪਨਗਰ , 22 ਫਰਵਰੀ 2021 :ઠਕੋਵਿਡ ਮਹਾਂਮਾਰੀ ਤੇ ਕਾਬੂ ਪਾਉਣ ਹਿੱਤ ਜਿਲ੍ਹੇ ਅੰਦਰ ਟੀਕਾਕਰਨ ਜਾਰੀ ਹੈ, ਜਿਸ ਅਧੀਨ ਸਰਕਾਰੀ ਅਤੇ ਗੈਰ-ਸਰਕਾਰੀ ਸਿਹਤ ਸੰਸਥਾਵਾਂ ਦੇ ਸਿਹਤ ਕਾਮਿਆਂ ਅਤੇ ਫਰੰਟ ਲਾਇਨ ਵਰਕਰਾਂ ਨੂੰ ਟੀਕਾਕਰਨ ਦੀ ਖੁਰਾਕ ਦਿੱਤੀ ਜਾ ਰਹੀ ਹੈ। ਇਸੇ ਤਹਿਤ ਸਿਵਲ ਸਰਜਨ ਰੂਪਨਗਰ ਡਾ. ਦਵਿੰਦਰ ਕੁਮਾਰ ਨੇ ਅੱਜ ਖੁਦ ਨੂੰ ਟੀਕਾਕਰਨ ਦੀ ਦੂਜੀ ਡੋਜ਼ ਦਾ ਟੀਕਾ ਲਗਵਾਇਆ।ਇਸ ਉਪਰੰਤ ਬਾਕੀ ਦਫਤਰੀ ਸਟਾਫ ਨੂੰ ਦੂਜੀ ਖੁਰਾਕ ਦਾ ਟੀਕਾ ਲਗਾਇਆ ਗਿਆ। ਇਸ ਮੋਕੇ ਸਿਵਲ ਸਰਜਨ ਨੇ ਕਿਹਾ ਕਿ ਕੋਵਿਡ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਕਾਰਗਾਰ ਹੈ।ਉਹਨਾਂ ਨੂੰ ਪਹਿਲੀ ਖੁਰਾਕ ਲੈਣ ਉਪਰੰਤ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਹੀਂ ਆਈ ਅਤੇ ਇਸ ਸੰਬੰਧੀ ਕਿਸੇ ਵੀ ਤਰਾ੍ਹਂ ਦੀ ਅਫਵਾਹ ਤੇ ਵਿਸ਼ਵਾਸ਼ ਨਾਂ ਕੀਤਾ ਜਾਵੇ। ਸਰਕਾਰ ਵੱਲੋਂ ਟੀਕੇ ਨੂੰ ਸਾਰੇ ਮਾਪਦੰਡਾਂ ਤੇ ਪਰਖ ਕਰਨ ਉਪਰੰਤ ਹੀ ਇਸ ਨੂੰ ਮੁਹੱਈਆ ਕਰਵਾਇਆ ਗਿਆ ਹੈ।ਇਸ ਸੰਬੰਧੀ ਜਾਰੀ ਸਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾ ਰਹੀ ਹੈ।ਇਸ ਲਈ ਕਿਸੇ ਵੀ ਲਾਭਪਾਤਰੀ ਨੂੰ ਇਹ ਟੀਕਾ ਲਗਵਾਉਣ ਤੋਂ ਡਰਨ ਦੀ ਲੋੜ ਨਹੀ ਹੈ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਜਸਕਿਰਨਦੀਪ ਕੋਰ ਰੰਧਾਵਾ, ਐਸ.ਐਮ.ਓ. ਡਾ. ਪਵਨ ਕੁਮਾਰ, ਡੀ.ਪੀ.ਐਮ. ਡੋਲੀ ਸਿੰਗਲਾ, ઠਜਿਲ੍ਹਾ ਬੀ.ਸੀ.ਸੀ. ਸੁਖਜੀਤ ਕੰਬੋਜ, ਹਾਜਰ ਸਨ।