ਹਰੀਸ਼ ਕਾਲੜਾ
ਰੂਪਨਗਰ 24 ਫਰਵਰੀ 2021 - ਬੀਤੇ ਦਿਨੀਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ.ਬਲਬੀਰ ਸਿੰਘ ਸਿੱਧੂ ਵੱਲੋਂ ਸੂਬੇ ਦੇ 22 ਜਿਲਿਆਂ ਨੂੰ ਇੱਕ-ਇੱਕ ਐਂਬੂਲੇਂਸ ਦਿੱਤੀ ਗਈ ਸੀ।ਅੱਜ ਸਿਵਲ ਸਰਜਨ ਰੂਪਨਗਰ ਡਾ. ਦਵਿੰਦਰ ਕੁਮਾਰ ਵੱਲੋਂ ਉਕਤ ਐਂਬੂਲੇਂਸ ਐਸ.ਐਮ.ਓ. ਸਿਵਲ ਹਸਪਤਾਲ ਰੂਪਨਗਰ ਡਾ. ਪਵਨ ਕੁਮਾਰ ਨੂੰ ਚਾਬੀਆਂ ਦਿੰਦੇ ਹੋਏ ਸੁਪਰਦ ਕੀਤੀ ਗਈ।
ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸਿਹਤ ਮੰਤਰੀ ਪੰਜਾਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਧੰਨਵਾਦ ਕਰਦੇ ਹਨ ਕਿ ਜਿਲ੍ਹੇ ਅੰਦਰ ਇੱਕ ਹੋਰ ਨਵੀਂ ਐਂਬੂਲੇਂਸ ਆ ਗਈ ਹੈ ਜਿਸ ਨਾਲ ਐਮਰਜੰਸੀ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਵਿੱਚ ਮਦਦ ਮਿਲ ਸਕੇਗੀ।ਮੋਜੂਦਾ ਕੋਵਿਡ ਦੇ ਦੋਰ ਦੋਰਾਨ ਇਸ ਐਂਬੂਲੇਂਸ ਨਾਲ ਗੰਭੀਰ ਮਰੀਜਾਂ ਨੂੰ ਸ਼ਿਫਟ ਕਰਨ ਵਿੱਚ ਸਹਾਇਤਾ ਵੀ ਮਿਲੇਗੀ। ਇਹ ਐਂਬੂਲੇਂਸ ਸਿਵਲ ਹਸਪਤਾਲ ਰੂਪਨਗਰ ਵਿਖੇ ਤਾਇਨਾਤ ਕੀਤੀ ਗਈ ਹੈ ਅਤੇ ਲੋਕਾਂ ਦੀ ਸੇਵਾ ਲਈ 24 ਘੰਟੇ ਹਾਜਰ ਰਹੇਗੀ।
ਇਸ ਮੌਕੇ ਜ਼ਿਲ੍ਹਾ ਡੈਂਟਲ ਸਿਹਤ ਅਫਸਰ ਡਾ. ਆਰ.ਪੀ.ਸਿੰਘ, ਹਰਜਿੰਦਰ ਸਿੰਘ ਸਟੈਨੋ, ਸੁਦੇਸ਼ ਕੁਮਾਰ ਜੂਨੀਅਰ ਸਹਾਇਕ ਅਤੇ ਸੁਖਜੀਤ ਕੰਬੋਜ਼ ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਹਾਜਰ ਸਨ।