ਹਰੀਸ਼ ਕਾਲੜਾ
ਰੂਪਨਗਰ, 7 ਮਾਰਚ 2021 - ਰੋਪੜ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ ਓਪਨ ਜ਼ਿਲ੍ਹਾ ਕ੍ਰਿਕਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਆਰ ਡੀਸੀਏ ਗ੍ਰੀਨ ਅਤੇ ਐਨ ਵਾਈ ਐਸ ਕ੍ਰਿਕਟ ਕਲੱਬ ਨੰਗਲ ਵਿਚਾਲੇ ਖੇਡਿਆ ਗਿਆ ਆਰ.ਡੀ. ਸੀ.ੲ.ੇ ਗ੍ਰੀਨ ਨੇ ਨੰਗਲ ਕ੍ਰਿਕਟ ਕਲੱਬ ਦੋਹੇਂ ਮੈਚ ਤਿੰਨ ਵਿਕਟਾਂ ਤੋਂ ਜਿੱਤ ਲਿਆ ਨੰਗਲ ਦੀ ਟੀਮ ਵੱਲੋਂ ਨਿਰਧਾਰਿਤ 40 ਓਵਰਾਂ ਵਿੱਚ 195 ਦੌਡ਼ਾਂ ਬਣਾਈਆਂ ਗਈਆਂ । ਜਦ ਕਿ ਰੋਪੜ ਜਿਲਾ ਕ੍ਰਿਕਟ ਐਸੋਸੀਏਸ਼ਨ ਦੀ ਟੀਮ ਨੇ 39.2 ਓਵਰਾਂ ਵਿਚ 196 ਦੌਡ਼ਾਂ ਬਣਾ ਕੇ ਤਿਨ ਵਿਕਟਾਂ ਤੋਂ ਇਹ ਮੈਚ ਜਿੱਤ ਕੇ ਟਰਾਫੀ ਤੇ ਕਬਜ਼ਾ ਕਰ ਲਿਆਅਤੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਜੇਤੂ ਟੀਮ ਨੂੰ ਇਕੱਤੀ ਹਜ਼ਾਰ ਰੁਪਏ ਨਕਦ ਅਤੇ ਦੂਜੇ ਨੰਬਰ ਤੇ ਆਉਣ ਵਾਲੀ ਨੰਗਲ ਦੀ ਟੀਮ ਨੂੰ ਇੱਕੀ ਹਜ਼ਾਰ ਰੁਪਏ ਨਕਦ ਦੇ ਕੇ ਸਨਮਾਨ ਕੀਤਾ ਗਿਆ ਰੂਪਨਗਰ ਦੇ ਮਾਧਵ ਪਠਾਣੀਆ ਮੈਨ ਆਫ ਦਾ ਮੈਚ ਰਹੇ ।
ਅੱਜ ਫਾਈਨਲ ਮੈਚ ਦੌਰਾਨ ਡਾਕਟਰ ਅੰਕੁਰ ਗੁਪਤਾ ਆਈ.ਪੀ.ਐਸ.ਪੁਲਿਸ ਕਪਤਾਨ ਬਤੋਰ ਮੁਖ ਮਹਿਮਾਨ ਸ਼ਾਮਿਲ ਹੋਏ ਤੇ ਆਪਣੇ ਕਰ ਕਮਲਾਂ ਨਾਲ ਇਨਾਮਾਂ ਦੀ ਤਕਸੀਮ ਕੀਤੀ।
ਇਸ ਮੌਕੇ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਐਡਵੋਕੇਟ ਸ਼ੇਖਰ ਸ਼ੁਕਲਾ,ਜਿਲਾ ਪ੍ਰੈੱਸ ਕਲੱਬਜ਼ ਐਸੋਸੀਏਸ਼ਨ ਦੇ ਪ੍ਰਧਾਨ ਬਹਾਦਰਜੀਤ ਸਿੰਘ, ਸਕੱਤਰ ਸੰਦੀਪ ਬੁੱਧੀਰਾਜਾ ,ਡਾ ਪਵਨ ਕੁਮਾਰ ਸ਼ਰਮਾ, ਡਾ ਧਰਮ ਸਿੰਘ,ਡਾਕਟਰ ਅਜੈ ਜਿੰਦਲ,ਡਾਕਟਰ ਬੀ.ਪੀ.ਐਸ ਪਰਮਾਰ, ਪੀਸੀਐਮ ਅੰਪਾਾਇਰ ਭੁਪਿੰਦਰ ਸਿੰਘ ਗੁੱਗੂ ਸੰਜੀਵ ਬੰਟੂ ਮਲਕੀਤ ਸਿੰਘ ਹਰਵਿੰਦਰ ਹੈਰੀ ਆਦਿ ਮੌਜੂਦ ਸਨ।