ਪਟਿਆਲਾ, 7 ਅਪ੍ਰੈਲ2021- ਤੰਦਰੁਸਤ ਤੇ ਨਰੋਆ ਸਰੀਰ ਖੇਡ ਦੇ ਖੇਤਰ ਵਿੱਚ ਚੰਗਾ ਪ੍ਰਦਰਸ਼ਨ ਕਰਦਾ ਹੈ। ਨਰੋਏ ਸਰੀਰ ਤੇ ਦਿਮਾਗ ਨਾਲ ਖੇਡ ਦੇ ਦਾਅ ਪੇਚ ਖੇਡੇ ਜਾਂਦੇ ਹਨ। ਰਾਜਸਥਾਨ ਜੈਪੁਰ ਵਿਚ ਹੋਈ ਨੋਰਥ ਜੋਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਨੌਜਵਾਨ ਕਰਨਰਾਜਬੀਰ ਸਿੰਘ ਨੇ ਸੀਨੀਅਰ ਵਰਗ ਟ੍ਰੈਪ ਵਿੱਚ ਬਰਾਨਜ਼ ਮੈਡਲ ਪ੍ਰਾਪਤ ਕੀਤਾ ਹੈ।
ਜਿਸ ਨੇ ਪੰਜਾਬ ਦੇ ਨਾਮਵਰ ਸੰਸਥਾ ਬੁੱਢਾ ਦਲ ਪਬਲਿਕ ਤੋਂ ਵਿਦਿਆ ਹਾਸਲ ਕੀਤੀ। ਕਰਨਰਾਜਬੀਰ ਸਿੰਘ ਨੇ ਪਟਿਆਲੇ ਸ਼ਹਿਰ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਬਾਕੀ ਕ੍ਰਮਵਾਰ ਗੋਲਡ ਅਤੇ ਸਿਲਵਰ ਮੈਡਲ ਹਰਿਆਣਾ ਅਤੇ ਰਾਜਸਥਾਨ ਦੇ ਹਿੱਸੇ ਆਏ।