ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 14 ਅਪ੍ਰੈਲ 2021-ਲਾਇਨਜ਼ ਕਲੱਬ ਮੁਕਤਸਰ ਓਲਡ ਵੱਲੋਂ ਸਥਾਨਕ ਜਲਾਲਾਬਾਦ ਰੋਡ ਸਥਿਤ ਸ਼ਿਵਚੰਦ ਪੈਟਰੋਲ ਪੰਪ ’ਤੇ ਕੋਰੋਨਾ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ, ਜਿਸ ਵਿਚ ਸਿਵਲ ਸਰਜਨ ਡਾ: ਰੰਜੂ ਸਿੰਗਲਾ ਮੁੱਖ ਮਹਿਮਾਨ ਵਜੋਂ ਪੁੱਜੇ। ਉਨਾਂ ਕੈਂਪ ਦੀ ਸ਼ੁਰੂਆਤ ਕਰਦਿਆਂ ਲੋਕਾਂ ਨੂੰ ਕੋਰੋਨਾ ਵੈਕਸੀਨੇਸ਼ਨ ਲਈ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਕੋਰੋਨਾ ਤੋਂ ਡਰਨ ਦੀ ਨਹੀਂ, ਸਗੋਂ ਸਮੇਂ ਸਿਰ ਟੀਕਾਕਰਨ ਕਰਾਉਣ ਦੀ ਲੋੜ ਹੈ। ਕੈਂਪ ਦੌਰਾਨ ਆਏ ਲੋਕਾਂ ਦਾ ਸਿਵਲ ਹਸਪਤਾਲ ਦੀ ਟੀਮ ਵੱਲੋਂ 150 ਲੋਕਾਂ ਦਾ ਕੋਰੋਨਾ ਟੀਕਾਕਰਨ ਕੀਤਾ ਗਿਆ। ਉਪੰਰਤ ਕਲੱਬ ਦੇ ਪ੍ਰਧਾਨ ਲਾਈਨ ਜਵਾਹਰ ਲਾਲ ਨੇ ਸੰਬੋਧਨ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਟੀਕਾਕਰਨ ਤੋਂ ਬਾਅਦ ਵੀ ਮਾਸਕ, ਸੈਨੇਟਾਈਜ਼ ਤੇ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਜਾਵੇ। ਇਸ ਸਿਹਤ ਵਿਭਾਗ ਤੋਂ ਜ਼ਿਲਾ ਮਾਸ ਮੀਡੀਆ ਅਫ਼ਸਰ ਗੁਰਤੇਜ ਸਿੰਘ ਤੇ ਸੁਖਮੰਦਰ ਸਿੰਘ, ਡਾ: ਮਨੋਜ ਵਧਵਾ, ਭਗਵਾਨ ਦਾਸ, ਡਾ: ਗੀਤਾ ਤੋਂ ਇਲਾਵਾ ਕਲੱਬ ਦੇ ਅਹੁਦੇਦਾਰ ਲਾਈਨ ਨਰੇਸ਼ ਚੋਪੜਾ ਸੈਕਟਰੀ, ਲਾਈਨ ਓਪੀ ਤਨੇਜਾ ਕੈਸ਼ੀਅਰ, ਲਾਈਨ ਡੀਆਰ ਤਨੇਜਾ ਪੀਆਰਓ, ਲਾਈਨ ਸੁਨੀਲ ਮਲੂਜਾ, ਲਾਈਨ ਦਰਸ਼ਨ ਸਿੰਘ, ਐਮਜੇਐਫ਼ ਲਾਈਨ ਸੁਰਿੰਦਰਪਾਲ ਸਿੰਘ, ਲਾਈਨ ਅਸ਼ੋਕ ਭੰਡਾਰੀ, ਲਾਈਨ ਰਜਨੀਸ਼ ਗੰਭੀਰ, ਲਾਈਨ ਸੁਮਿਤ ਗਰਗ, ਲਾਈਨ ਸੁਨੀਲ ਜੱਗਾ ਆਦਿ ਹਾਜ਼ਰ ਸਨ।