ਅਸ਼ੋਕ ਵਰਮਾ
ਬਠਿੰਡਾ,14ਅਪਰੈਲ2021: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸਾਖੀ ਮੇਲੇ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਰੈਡ ਕਰਾਸ ਸੁਸਾਇਟੀ ਪੰਜਾਬ ਦੇ ਸਹਿਯੋਗ ਨਾਲ ਸਰੋਵਰ ਸਥਾਨ ਤੇ ਰੈਡ ਕਰਾਸ ਸੁਸਾਇਟੀ ਬਠਿੰਡਾ ਨੇ ਫਸਟ ਏਡ ਪੋਸਟ ਲਾਈ ਗ ਜਿਸ ਵਿੱਚ ਸੁਸਾਇਟੀ ਦੇ ਵਲੰਟੀਅਰਾਂ ਨੇ ਸ਼ਰਧਾਲੂਆਂ ਨੂੰ ਦਿਨ ਰਾਤ ਫਸਟ ਏਡ ਅਤੇ ਐਂਬੂਲੈਂਸ ਸੇਵਾਵਾਂ ਪ੍ਰਦਾਨ ਕੀਤੀਆਂ । ਰੈਡ ਕਰਾਸ ਸੁਸਾਇਟੀ ਦੀ ਸਹਿਯੋਗੀ ਸੰਸਥਾ ਸੇਂਟ ਜੌਹਨ ਐਂਬੂਲੈਂਸ ਦੇ ਜ਼ਿਲ੍ਹਾ ਐਂਬੂਲੈਂਸ ਟ੍ਰੇਨਿੰਗ ਸੁਪਰਵਾਈਜ਼ਰ ਨਰੇਸ਼ ਪਠਾਣੀਆਂ ਦੀ ਅਗਵਾਈ ਹੇਠ ਯੂਨਾਈਟਿਡ ਵੈਲਫੇਅਰ ਸੁਸਾਇਟੀ ਦੇ ਵਲੰਟੀਅਰ ਵਿਜੈ ਭੱਟ, ਵਿਜੇ ਗਰਗ, ਸੰਦੀਪ ਕੁਮਾਰ, ਸੰਜੇ ਕੁਮਾਰ, ਮੁਹੰਮਦ ਅਕਬਰ, ਤੇਜਿੰਦਰ ਸੰਦੋਹਾ, ਮਾਸਟਰ ਮਾਨ ਸਿੰਘ, ਰੈੱਡ ਕਰਾਸ ਡਰਾਈਵਰ ਜਗਤਾਰ ਸਿੰਘ, ਫਾਰਮਾਸਿਸਟ ਮਿਥਲੇਸ਼ ਕੁਮਾਰ, ਪਵਨ ਕੁਮਾਰ ਅਤੇ ਡਰਾਈਵਰ ਗੁਰਨਾਮ ਸਿੰਘ ਸੇਵਾ ਲਈ ਮੌਕੇ ਤਾ ਹਾਜਰ ਰਹੇ।
ਮੇਲੇ ਦੌਰਾਨ ਬਿਮਾਰ ਸ਼ਰਧਾਲੂਆਂ ਨੂੰ ਦਵਾਈਆਂ ਦੇਣ ਅਤੇ ਜਖਮੀਆਂ ਦੇ ਪੱਟੀਆਂ ਕਰਨ ਦੀ ਸੇਵਾ ਨਿਭਾਈ। ਫਸਟ ਏਡ ਟ੍ਰੇਨਰ ਨਰੇਸ਼ ਪਠਾਣੀਆ ਅਤੇ ਯੂਨਾਈਟਿਡ ਵੈਲਫੇਅਰ ਸੁਸਾਇਟੀ ਦੇ ਬਾਨੀ ਵਿਜੇ ਭੱਟ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਸਾਖੀ ਮੇਲੇ ਤੋਂ ਇਲਾਵਾ ਹੋਲਾ ਮਹੱਲਾ ਮੇਲੇ ਦੌਰਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਵੀ ਵਲੰਟੀਅਰ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਹਨ। ਸਕੱਤਰ ਰੈੱਡ ਕਰਾਸ ਸੁਸਾਇਟੀ ਦਰਸ਼ਨ ਕੁਮਾਰ ਬਾਂਸਲ ਨੇ ਵਲੰਟੀਅਰਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਅਜਿਹੀ ਸੇਵਾ ਜਾਰੀ ਰੱਖਣ ਦੀ ਅਪੀਲ ਕੀਤੀ। ਮੇਲੇ ਦੌਰਾਨ ਹੀ ਵਲੰਟੀਅਰਾਂ ਨੇ ਕਰੋਨਾ ਤੋਂ ਬਚਾਅ ਸਬੰਧੀ ਮਾਸਕ ਅਤੇ ਲਿਟਰੇਚਰ ਵੀ ਵੰਡਿਆ । ਰੈੱਡ ਕਰਾਸ ਡਰਾਈਵਰ ਜਗਤਾਰ ਸਿੰਘ ਨੇ ਆਪਣੇ ਕੁੜਤੇ ਉੱਤੇ ਨਾਅਰੇ ਲਿਖ ਕੇ ਸ਼ਰਧਾਲੂਆਂ ਨੂੰ ਕੋਰੋਨਾ ਤੋਂ ਬਚਾਅ ਸੰਬੰਧੀ ਜਾਗਰੂਕ ਵੀ ਕੀਤਾ।