← Go Back
ਕੋਰੋਨਾ ਹਸਪਤਾਲ ਨੂੰ ਅੱਗ ਲੱਗਣ ਕਾਰਨ 13ਮਰੀਜ਼ ਜਿਉਂਦੇ ਸੜੇ ਪਲਘਰ(ਮਹਾਰਾਸ਼ਟਰ), 23 ਅਪ੍ਰੈਲ, 2021: ਇਥੇ ਵਿਰਾਰ ਇਲਾਕੇ ਵਿਚ ਇਕ ਕੋਰੋਨਾ ਹਸਪਤਾਲ ਦੇ ਆਈ ਸੀ ਯੂ ਯੂਨਿਟ ਨੁੰ ਅੱਗ ਲੱਗਣ ਨਾਲ 13 ਮਰੀਜ਼ ਜਿਉਂਦੇ ਸੜ ਗਏ। ਘਟਨਾ ਹਸਪਤਾਲ ਦੀਦੂਜੀ ਮੰਜ਼ਿਲ ’ਤੇ ਸਵੇਰੇ 3.30 ਵਜੇ ਵਾਪਰੀ ਜਦੋਂ ਕੋਰੋਨਾਂ ਕੰਟਰੋਲ ਰੂਮ ਨੁੰ ਅੱਗ ਲੱਗ ਗਈ। ਵਿਰਾਰ ਫਾਇਰ ਬ੍ਰਿਗੇਡ ਤੋਂ ਤਿੰਨ ਦਮਕਲਗੱਡੀਆਂ ਸੱਦੀਆਂ ਗਈਆਂ ਜਿਹਨਾਂ ਨੇ ਸਵੇਰੇ 5.30 ਵਜੇ ਅੱਗ ’ਤੇ ਪਾਬੂ ਪਾਇਆ। ਹੋਰ ਮਰੀਜ਼ਾਂ ਨੁੰ ਨੇੜਲੇ ਹਸਪਤਾਲਾਂ ਵਿਚ ਸ਼ਿਫਟ ਕੀਤਾ ਜਾ ਰਿਹਾ ਹੈ। ਯਾਦ ਰਹੇ ਕਿ ਇਹ ਘਟਨਾ ਨਾਸਿਕ ਦੇ ਇਕ ਹਸਪਤਾਲ ਵਿਚ ਆਕਸੀਜ਼ਨ ਟੈਂਕਰ ਲੀਕ ਹੋ ਜਾਣ ਨਾਲ ਕੋਰੋਨਾ ਮਰੀਜ਼ਾਂ ਦੀ ਮੌਤ ਹੋਣ ਤੋਂ ਮਹਿਜ਼ 24 ਘੰਟੇ ਬਾਅਦ ਵਾਪਰੀ ਹੈ।
Total Responses : 267