ਟੀ ਵੀ ਫੋਟੋ :ਇੰਡੀਆ ਟੀ ਵੀ
ਪੰਜਾਬੀ ਕਬੱਡੀ ਖਿਡਾਰੀ ਦੀ ਮਦਦ ’ਚ ਨਿਤਰੇ ਗੌਤਮ ਅਡਾਨੀ, ਪੜ੍ਹੋ ਕੀ ਹੈ ਮਾਮਲਾ
ਚੰਡੀਗੜ੍ਹ, 17 ਜੁਲਾਈ, 2021: ਭਾਰਤ ਦੇ ਅਰਬਪਤੀ ਉਦਯੋਗਪਤੀ ਗੌਤਮ ਅਡਾਨੀ ਪੰਜਾਬੀ ਕਬੱਡੀ ਖਿਡਾਰੀ ਹਰਮਨਜੀਤ ਦੀ ਮਦਦ ਵਿਚ ਨਿਤਰੇ ਹਨ। ਅਸਲ ਵਿਚ ਰੋਪੜ ਨਿਵਾਸੀ ਹਰਮਨਜੀਤ ਇਸ ਵੇਲੇ ਦਾਣੇ ਦਾਣੇ ਨੂੰ ਮੁਥਾਜ ਹੈ।
ਕੌਮੀ ਪੱਧਰ ’ਤੇ ਸਰਵੋਤਮ ਪ੍ਰਦਰਸ਼ਨ ਕਰ ਚੁੱਕਾ ਹਰਮਨਜੀਤ ਆਮਦਨ ਦਾ ਸਾਧਨ ਨਾ ਹੋਣ ਤੋਂ ਔਖਾ ਹੈ। ਉਸਦੀ ਇਸ ਪਤਲੀ ਹਾਲਤ ਦੀ ਖਬਰ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋਈ। ਜਦੋਂ ਇਹ ਸਾਰਾ ਮਾਮਲਾ ਗੌਤਮ ਅਡਾਨੀ ਨੇ ਟਵਿੱਟਰ ’ਤੇ ਵੇਖਿਆ ਤਾਂ ਉਹਨਾਂ ਨੇ ਇਸ ਕਬੱਡੀ ਖਿਡਾਰੀ ਦੀ ਮਦਦ ਦਾ ਐਲਾਨ ਕਰ ਦਿੱਤਾ।
ਅਡਾਨੀ ਨੇ ਆਪਣੀ ਟਵੀਟ ਵਿਚ ਲਿਖਿਆ ਕਿ ਕਬੱਡੀ ਮਿੱਟੀ ਦੀ ਖੁਸ਼ਬੂ ਹੈ, ਭਾਰਤ ਦਾ ਰੰਗ ਹੈ ਅਤੇ ਭਾਰਤੀਅ ਦੀ ਲਲਕਾਰ ਹੈ। ਹਰ ਖਿਡਾਰੀ ਨੁੰ ਚੰਗੀਆਂ ਸਹੂਲਤਾਂ ਦਾ ਹੱਕ ਹੈ। ਪੰਜਾਬ ਦੇ ਸ਼ੇਰਦਿਲ ਖਿਡਾਰੀ ਦੇ ਜਜ਼ਬੇ ਨੁੰ ਸਲਾਮ, ਸਾਡੀ ਟੀਮ ਇਸ ਪ੍ਰਤਿਭਾਸ਼ਾਲੀ ਖਿਡਾਰੀ ਦੀ ਮਦਦ ਨੁੰ ਆਪਣੇ ਚੰਗੇ ਭਾਗ ਸਮਝੇਗੀ।