ਮਲਟੀਪਲ ਸਕਲੇਰੋਸਿਸ ਤੋਂ ਡਰਨ ਦੀ ਨਹੀਂ ਬਲਕਿ ਸਮੇਂ ਸਿਰ ਇਲਾਜ ਕਰਾਉਣ ਦੀ ਲੋੜ 'ਵਿਸ਼ਵ ਦਿਮਾਗ ਦਿਵਸ' 'ਤੇ ਵਿਸ਼ੇਸ਼
ਕੁਲਵਿੰਦਰ ਸਿੰਘ
ਅੰਮ੍ਰਿਤਸਰ, 22 ਜੁਲਾਈ 2021 - ਹਰ ਸਾਲ 22 ਜੁਲਾਈ ਨੂੰ ਦਿਮਾਗ ਦਿਵਸ ਵਜੋਂ ਮਨਾਇਆ ਜਾਂਦਾ ਹੈ, ਇਸ ਵਾਰ ਦਿਮਾਗ ਦਿਵਸ 'ਤੇ ਸਟਾਪ ਮਲਟੀਪਲ ਸਕਲੇਰੋਸਿਸ ਤੋਂ ਜਾਣੂੰ ਕਰਵਾਉਂਦੇ ਹੋਏ ਡਾ਼ ਸਲਿਲ ਉੱਪਲ ਨੇ ਕਿਹਾ ਕਿ ਮਲਟੀਪਲ ਸਕਲੇਰੋਸਿਸ ਇਕ ਆਟੋਇਮਊਨ ਬਿਮਾਰੀ ਹੈ ਜਿਸ ਵਿਚ ਸਰੀਰ ਆਪਣੇ ਸੈੱਲਾਂ ਤੇ ਹਮਲਾ ਕਰਦਾ ਹੈ। ਮਲਟੀਪਲ ਸਕਲੇਰੋਸਿਸ ਰੀੜ੍ਹ ਦੀ ਹੱਡੀ ਅਤੇ ਦਿਮਾਗ ਨੂੰ ਪ੍ਰਭਾਵਤ ਕਰਦਾ ਹੈ।
ਇਸ ਬਿਮਾਰੀ ਵਿਚ, ਇਮਿਊਨ ਸਿਸਟਮ ਦਾ ਦਿਮਾਗ ਅਤੇ ਦਿਮਾਗੀ ਪ੍ਰਣਾਲੀ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ, ਜਿਸ ਕਾਰਨ ਹੱਥ ਅਤੇ ਸਰੀਰ ਕੰਬਣ ਲੱਗਦੇ ਹਨ। ਤੁਰਨ ਵਿਚ ਮੁਸ਼ਕਲ ਆਉਂਦੀ ਹੈ। ਸੋਚ ਕਮਜ਼ੋਰ ਹੋ ਜਾਂਦੀ ਹੈ, ਥਕਾਵਟ, ਚੱਕਰ ਆਉਣਾ, ਅਤੇ ਯਾਦਦਾਸ਼ਤ ਦੀ ਘਾਟ ਇਸ ਦੇ ਮੁੱਖ ਲੱਛਣ ਹਨ ਜੇ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਬਿਮਾਰੀ ਗੰਭੀਰ ਰੂਪ ਲੈ ਸਕਦੀ ਹੈ।
ਡਾ.ਸਿਖਲ ਉੱਪਲ ਨੇ ਦੱਸਿਆ ਕਿ ਜੇ ਇਸਦੇ ਲੱਛਣਾਂ ਨੂੰ ਪਛਾਣ ਕੇ ਸਮੇਂ ਸਿਰ ਇਸਦਾ ਇਲਾਜ਼ ਸ਼ੁਰੂ ਕਰ ਦਿੱਤਾ ਜਾਂਦਾ ਹੈ ਤਾਂ ਇਹ ਪੂਰੀ ਤਰ੍ਹਾਂ ਠੀਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕੁਝ ਗੱਲਾਂ ਦਾ ਖਿਆਲ ਰੱਖ ਕੇ ਇਸ ਤੋਂ ਬਚਿਆ ਜਾ ਸਕਦਾ ਹੈ ਜਿਵੇਂ ਕਿ ਟੀ ਵੀ ਦੀ ਜ਼ਿਆਦਾ ਵਰਤੋਂ ਨਾ ਕਰੋ, ਬੱਚਿਆਂ ਨਾਲ ਖੁੱਲ੍ਹ ਕੇ ਗੱਲ ਕਰੋ, ਸਰੀਰਕ ਖੇਡਾਂ ਲਈ ਪ੍ਰੇਰਿਤ ਕਰੋ ਅਤੇ ਪੌਸ਼ਟਿਕ ਭੋਜਨ ਦਿਓ।
ਡਾ. ਉੱਪਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਬਿਮਾਰੀ ਤੋਂ ਡਰਨ ਦੀ ਨਹੀਂ ਬਲਕਿ ਇਲਾਜ ਕਰਵਾਉਣ ਦੀ ਲੋੜ ਹੈ।