ਕੁਸ਼ਤੀ ਜਗਤ ਵਿਚ ਪਹਿਲਵਾਨ ਜਸਕਰਨ ਸਿੰਘ ਬਣਿਆ ਪੰਜਾਬ ਦਾ ਮਾਣ
ਜਗਤਾਰ ਸਿੰਘ
ਪਟਿਆਲਾ 23 ਜੁਲਾਈ 2021: ਰੁਸਤਮੇ ਹਿੰਦ ਕੇਸਰ ਸਿੰਘ ਕੁਸ਼ਤੀ ਅਕੈਡਮੀ ਪਟਿਆਲਾ ਦੇ ਪਹਿਲਵਾਨ ਜਸਕਰਨ ਸਿੰਘ ਨੇ 60 ਕਿਲੋ ਭਾਰ ਵਰਗ ਵਿੱਚ ਹੰਗਰੀ ਵਿਖੇ ਹੋ ਰਹੀਆਂ ਸਬ ਜੂਨੀਅਰ ਵਰਲਡ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਜਸਕਰਨ ਸਿੰਘ ਦੇ ਪਿਤਾ ਸ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਤਗਮੇ ਵਿੱਚ ਉਲੰਪੀਅਨ ਸ ਪਲਵਿੰਦਰ ਸਿੰਘ ਚੀਮਾ ਦੀ ਰਹਿਨੁਮਾਈ ਅਧੀਨ ਕੋਚਿੰਗ ਦੇ ਰਹੇ ਪੰਜਾਬ ਸਪੋਰਟਸ ਵਿਭਾਗ ਦੇ ਕੁਸ਼ਤੀ ਕੋਚ ਸ ਸਾਰਜ ਸਿੰਘ ਅਤੇ ਸ ਗੁਰਮੈਲ ਸਿੰਘ ਦੀ ਮੇਹਨਤ ਦਾ ਪੂਰਾ ਸਹਿਯੋਗ ਹੈ।
ਕੋਚ ਸਾਰਜ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਪੋਰਟਸ ਵਿਭਾਗ ਹਮੇਸ਼ਾ ਖਿਡਾਰੀਆਂ ਨੂੰ ਸਹਿਯੋਗ ਕਰਦਾ ਹੈ। ਤੇਜਪਾਲ ਸਿੰਘ ਚੀਮਾ, ਸੁਦੇਸ਼ ਕੁਮਾਰ ਠਾਕੁਰ, ਗੁਰਪ੍ਰੀਤ ਸਿੰਘ,ਬੰਟੀ,ਲਵ ਫੌਜੀ,ਜੀਤੂ। ਸਿੰਘ ਅਤੇ ਹੋਰ ਕੁਸ਼ਤੀ ਪ੍ਰੇਮੀਆਂ ਨੇ ਵਧਾਈ ਦਿੱਤੀ।